ਫ਼ਰੀਦਕੋਟ, 24 ਜੁਲਾਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਇਕ ਕਾਰ ਵਲੋਂ ਐਕਟੀਵਾ ਨੂੰ ਟੱਕਰ ਮਾਰ ਦੇਣ ਦੇ ਕਾਰਨ ਦੋ ਔੌਰਤਾਂ ਦੀ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੀਆਂ
ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਸਾਦਿਕ ਰੋਡ ‘ਤੇ ਜੋ ਇਕ ਤੇੇਜ ਰਫ਼ਤਾਰ ਕਾਰ ਵਲੋਂ ਸਕੂਟਰੀ ਸਵਾਰ ਦੋ ਮਹਿਲਾਵਾਂ ਨੂੰ ਟੱਕਰ ਮਾਰ (Hit) ਦੇਣ ਨਾਲ ਦੋਹਾਂ ਦੀ ਮੌਤ ਹੋ ਗਈ ਹੈ ਵਿਚ ਦੋਵੇਂ ਮ੍ਰਿਤਕ ਮਹਿਲਾਵਾਂ ਦੀ ਪਛਾਣ ਸੰਜਨਾ ਰਾਣੀ (43) ਅਤੇ ਪੂਜਾ ਰਾਣੀ (49) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਅਨੁਸਾਰ ਦੋਵੇਂ ਹੀ ਮਹਿਲਾਵਾਂ ਆਪਸੀ ਵਿਚ ਦਰਾਣੀ-ਜਠਾਣੀ ਹਨ ।
ਕਿਵੇਂ ਵਾਪਰਿਆ ਸੜਕ ਹਾਦਸਾ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਮਹਿਲਾਵਾਂ ਜੋ ਕਿ ਫਰੀਦਕੋਟ ਵਿਖੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਰਹਿਣ ਵਾਲੀਆਂ ਹਨ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਨਹਿਰ ਤੋਂ ਪੀਣ ਵਾਲਾ ਪਾਣੀ ਭਰਨ ਜਾ ਰਹੀਆਂ ਸਨ ਕਿ ਜਿਵੇਂ ਹੀ ਉਹ ਫਰੀਦਕੋਟ ਦੇ ਸਾਦਿਕ ਰੋਡ ‘ਤੇ ਜਹਾਜ਼ ਗਰਾਊਂਡ ਦੇ ਕੋਲ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ (Fast pace) ਸਵਿਫਟ ਕਾਰ ਨੇ ਤੇਜੀ ਨਾਲ ਟੱਕਰ ਮਾਰ ਦਿੱਤੀ ।
ਪੁਲਸ ਕਰ ਰਹੀ ਹੈ ਕਾਰ ਚਾਲਕ ਦੀ ਭਾਲ
ਟੱਕਰ ਇੰਨੀ ਭਿਆਨਕ ਸੀ ਦੋਵੇਂ ਜਣੀਆਂ ਬੁਰੀ ਤਰ੍ਹਾਂ ਘੜੀਸਦੀ ਹੋਈਆਂ ਕਈ ਮੀਟਰ ਅੱਗੇ ਜਾ ਡਿੱਗੀਆਂ । ਇਸ ਟੱਕਰ ਦੌਰਾਨ ਦੋਵਾਂ ਮਹਿਲਾਵਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ । ਜਿਹਨਾਂ ਨੂੰ ਤੁਰੰਤ ਮੈਡੀਕਲ ਹਸਪਤਾਲ (Medical hospital) ਲਿਜਾਇਆ ਗਿਆ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਗਈ । ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਜਿਸ ਦੀ ਤਲਾਸ਼ ਲਈ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਪੀੜ੍ਹਤ ਪਰਿਵਾਰ ਵੱਲੋਂ ਦੋਸ਼ੀ ਦੇ ਖਿ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।









