ਮੋਗਾ, 23 ਜੁਲਾਈ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਪਿੰਡ ਮੋਠਾਵਾਲੀ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ (School Principal) ਤੇ ਵਿਦਿਆਰਥਣਾਂ ਵਲੋਂ ਉਨ੍ਹਾਂ ਨੂੰ ਗਲਤ ਢੰਗ ਨਾਲ ਛੂਹਣ ਦੇ ਦੋਸ਼ ਲਗਾਏ ਗਏ ਹਨ ।
ਕੌਣ ਹੈ ਇਹ ਪਿ੍ਰੰਸੀਪਲ
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋਠਾਵਾਲੀ ਵਿਖੇ ਬਣੇ ਜਿਸ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਦੀਆਂ ਛੇਵੀਂ ਤੇ 8ਵੀਂ ਜਮਾਤ ਦੀਆਂ ਵਿਦਿਆਰਥਣਾਂ (Female students) ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਗਏ ਹਨ ਦੀ ਪਛਾਣ ਪਰਮਜੀਤ ਸਿੰਘ (Paramjit Singh) ਦੇ ਤੌਰ ‘ਤੇ ਹੋਈ ਹੈ । ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਮੌਕੇੇ ‘ਤੇ ਪਹੁੰਚ ਕੇ ਪ੍ਰਿੰਸੀਪਲ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਲਈ ਥਾਣਾ ਸਦਰ ਲਿਜਾਇਆ ਗਿਆ ਹੈ ।
ਕੀ ਆਖਿਆ ਸਕੂਲੀ ਵਿਦਿਆਰਥਣਾਂ ਨੇ
ਪ੍ਰਾਪਤ ਸੂਚਨਾ ਮੁਤਾਬਕ ਸਕੂਲੀ ਵਿਦਿਆਰਥਣਾਂ ਨੇ ਅੱਗੇ ਆ ਕੇ ਦੱਸਿਆ ਕਿ ਇਹ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ ਤੇ ਹਰੇਕ ਵਾਰ ਉਨ੍ਹਾਂ ਨੂੰ ਇਹੋ ਆਖਿਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੇ ਇਹ ਗੱਲ ਘਰ ਦੱਸੀ ਤਾਂ ਉਨ੍ਹਾਂ ਨੂੰ ਪ੍ਰੀਖਿਆ ਵਿਚ ਫੇਲ ਕਰ ਦਿੱਤਾ ਜਾਵੇਗਾ ।
ਕੀ ਆਖਿਆ ਸਕੂਲ ਪਿ੍ਰੰਸੀਪਲ ਨੇ
ਉਪਰੋਕਤ ਸਮੁੱਚੇ ਘਟਨਾਕ੍ਰਮ ਸਬੰਧੀ ਜਦੋਂ ਸਕੂਲ ਪਿ੍ਰੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਅਜਿਹਾ ਹੋਣ ਦੀ ਘਟਨਾ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੀ ਉਸਦੇ ਆਪਣੇ ਬੱਚਿਆਂ ਵਾਂਗ ਹਨ ਤੇ ਉਸ ਤੇ ਅਜਿਹੇ ਦੋਸ਼ ਲਗਾਉਣ ਪਿੱਛੇ ਕੀ ਕਾਰਨ ਹੈ ਬਾਰੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਹੈ ।









