ਵਾਸਿ਼ੰਗਟਨ, 22 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਓਹੀਓ ਦੇ ਟੋਲੇਡੋ ਹਸਪਤਾਲ ਦੇ ਇਕ ਭਾਰਤੀ ਮੂਲ ਦੇ ਡਾਕਟਰ ਨੂੰ ਛੇ ਮਹੀਨਿਆਂ ਦੀ ਕੈਦ ਦੀ ਸਜਾ (Imprisonment) ਸੁਣਾਈ ਗਈ ਹੈ ।
ਕੌਣ ਹੈ ਇਹ ਡਾਕਟਰ ਤੇ ਕਿਸ ਕਾਰਨ ਸੁਣਾਈ ਗਈ ਹੈ ਸਜ਼ਾ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਓਹੀਓ (State Ohio) ਦੇ ਟੋਲੇਡੋ ਵਿਖੇ ਜੋ ਇਕ ਭਾਰਤੀ ਮੂਲ ਦੇ ਡਾਕਟਰ (Indian-origin doctors) ਨੂੰ ਮਾਨਯੋਗ ਅਦਾਲਤ ਵਲੋਂ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਦੀ ਪਛਾਣ ਅਦਵੈਤ ਦੇਸ਼ਮੁੱਖ (Advaita Deshmukh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਡਾਕਟਰ ਨੂੰ ਉਪਰੋਕਤ ਛੇ ਮਹੀਨਿਆਂ ਦੀ ਸੁਣਾਈ ਗਈ ਕੈਦ ਦੀ ਸਜ਼ਾ ਦਾ ਮੁੱਖ ਕਾਰਨ ਟੋਲੇਡੋ ਹਸਪਤਾਲ ਦੇ ਅੰਦਰ ਹੀ ਸਟਾਫ ਟੁਆਇਲਟ ਵਿਚ ਔਰਤਾਂ ਦੀ ਗੁਪਤ ਵੀਡੀਗ੍ਰਾਫੀ (Secret videography) ਕਰਨ ਅਤੇ ਫੋਟੋਆਂ ਖਿੱਚਣਾ ਹੈ ।
ਜੱਜ ਵਲੋਂ ਸਜ਼ਾ ਸੁਣਾਉਣ ਮੌਕੇ ਹੋਰ ਕੀ ਕੀ ਨਿਰਦੇਸ਼ ਦਿੱਤੇ ਗਏ
ਮਾਮਲੇ ਦੀ ਸੁਣਵਾਈ ਦੌਰਾਨ ਜੱਜ ਮਾਈਕਲ ਗੋਲਡਿੰਗ (Judge Michael Golding) ਨੇ ਡਾਕਟਰ ਦੇਸ਼ਮੁਖ ਨੂੰ ਸਜ਼ਾ ਸੁਣਾਉਂਦੇ ਹੋਏ ਕਈ ਸਖ਼ਤ ਨਿਰਦੇਸ਼ ਦਿੱਤੇ ਹਨ । ਕੋਰਟ ਨੇ ਦੇਸ਼ਮੁਖ ਨੂੰ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਦੇ ਨਾਲ-ਨਾਲ ਜੇਲ੍ਹ ਤੋਂ ਬਾਅਦ 3 ਸਾਲ ਦੀ ਨਿਗਰਾਨੀ ਵਿੱਚ ਰਹਿਣ ਦੀ ਸਜ਼ਾ ਵੀ ਸੁਣਾਈ । ਦੇਸ਼ਮੁਖ ਨੂੰ ਅਗਲੇ 15 ਸਾਲਾਂ ਤੱਕ ਸੈਕਸੁਅਲ ਆਫੈਂਡਰ ਵਜੋਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ । ਇਸ ਤੋਂ ਇਲਾਵਾ ਮੈਂਟਲ ਹੈਲਥ ਟ੍ਰੀਟਮੈਂਟ ਅਤੇ ਜਿਨਸੀ ਅਪਰਾਧੀਆਂ ਲਈ ਚੱਲਣ ਵਾਲੇ ਵਿਸ਼ੇਸ਼ ਕਾਉਂਸਲਿੰਗ ਸੈਸ਼ਨਾਂ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ ।









