ਗਾਜ਼ੀਆਬਾਦ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਪੁੱਤਰਾਂ ਵਲੋਂ ਆਪਣੇ ਹੀ ਮਾਪਿਆਂ ਨੂੰ ਕੁੱਟ-ਕੁਟ (Beating) ਕੇ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਦੇ ਕ੍ਰਾਸਿੰਗ ਰਿਪਬਲਿਕ ਖੇਤਰ ‘ਚ ਬੀਤੇ ਸੋਮਵਾਰ ਰਾਤ ਜੋ ਇਕ ਪਰਿਵਾਰਕ ਵਿਵਾਦ ਤੋਂ ਬਾਅਦ 2 ਪੁੱਤਰਾਂ ‘ਤੇ ਆਪਣੇ ਮਾਤਾ-ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ (Murder) ਕਰਨ ਦਾ ਦੋਸ਼ ਲੱਗਿਆ ਹੈ ਦੇ ਮਾਮਲੇ ਵਿਚ ਪੁਲਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਅਨੁਸਾਰ ਵੀਰ ਨਗਰ ‘ਚ ਰਹਿਣ ਵਾਲੇ ਗੰਗਾਸ਼ਰਣ ਅਤੇ ਉਨ੍ਹਾਂ ਦੀ ਪਤਨੀ ਵਿਮਲੇਸ਼ ਦਾ ਸੋਮਵਾਰ ਰਾਤ ਪੁੱਤਰਾਂ ਦੀਪਕ ਤੇ ਲਲਿਤ ਨਾਲ ਵਿਵਾਦ ਹੋ ਗਿਆ ਸੀ ।
ਮੌਤ ਦਾ ਅਸਲ ਕਾਰਨ ਹੋਵੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਪੱਸ਼ਟ : ਪੁਲਸ
ਮੌਕੇ ‘ਤੇ ਪੁੱਜੀ ਪੁਲਸ ਨੇ ਜ਼ਖਮੀ ਜੋੜੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਫੋਰੈਂਸਿਕ ਟੀਮ (Forensic team) ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਮੁਤਾਬਕ ਸ਼ੁਰੂਆਤੀ ਜਾਂਚ ‘ਚ ਜਾਇਦਾਦ ਵਿਵਾਦ ਤੇ ਘਰੇਲੂ ਕਲੇਸ਼ ਦੀ ਗੱਲ ਸਾਹਮਣੇ ਆਈ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਪੁੱਤਰ ਬੇਰੋਜ਼ਗਾਰ ਸਨ ਅਤੇ ਮਾਤਾ-ਪਿਤਾ ਨਾਲ ਉਨ੍ਹਾਂ ਦਾ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ । ਪੁਲਸ ਨੇ ਕਿਹਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ (Postmortem) ਰਿਪੋਰਟ ਤੋਂ ਬਾਅਦ ਸਪੱਸ਼ਟ ਹੋਵੇਗਾ । ਮਾਮਲੇ ਦੀ ਜਾਂਚ ਜਾਰੀ ਹੈ ।









