ਟੋਕਿਓ, 18 ਜੁਲਾਈ 2026 : ਵਿਦੇਸ਼ੀ ਮੁਲਕ ਜਾਪਾਨ (Japan) ਵਿਖੇ ਹੋ ਰਹੀ ਓਪਨ ਬੈਡਪਮਿੰਟਨ ਚੈਂਪੀਅਨਸਿ਼ਪ ਵਿਚ ਪੀ. ਵੀ. ਸਿੰਧੂ (P. V. Sindhu) ਚੇਨ ਯੂਫੇਈ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ ।
ਪਹਿਲੀ ਵਾਰ ਪਹੁੰਚੀ ਹੈ ਪੀ. ਵੀ. ਸਿੰਧੂ ਫਾਈਨਲ ਵਿਚ
ਮਿਲੀ ਜਾਣਕਾਰੀ ਅਨੁਸਾਰ ਪੀ. ਵੀ. ਸਿੰਧੂ ਜਿਸ ਨੇ ਜਾਪਾਨ ਓਪਨ ਬੈਡਮਿੰਟਨ ਚੈਂਪੀਅਨਸਿ਼ਪ (Open Badminton Championship) ਵਿੱਚ ਚੇਨ ਯੂਫੇਈ ਨੂੰ ਹਰਾ ਕੇ ਟੂਰ ਦੇ ਫਾਈਨਲ ਵਿੱਚ ਪਹੁੰਚਣ ਦਾ ਲੰਬਾ ਇੰਤਜ਼ਾਰ ਖ਼ਤਮ ਕਰ ਦਿੱਤਾ ਹੈ, ਸਿੰਧੂ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਹ ਇਸ ਟੂਰਨਾਮੈਂਟ ਦੇ ਖਿ਼ਤਾਬੀ ਮੁਕਾਬਲੇ (ਫਾਈਨਲ) ਵਿੱਚ ਪਹੁੰਚੀ ਹੈ ਅਤੇ ਉਸ ਨੇ ਚੀਨੀ ਵਿਰੋਧੀ ਖਿਡਾਰਨ ਦੇ ਖ਼ਿਲਾਫ਼ ਲਗਾਤਾਰ ਪੰਜ ਮੈਚ ਹਾਰਨ ਦੇ ਸਿਲਸਿਲੇ ਨੂੰ ਵੀ ਖ਼ਤਮ ਕਰ ਦਿੱਤਾ ।
ਸਿੰਧੂ ਐਤਵਾਰ ਨੂੰ ਕਰੇਗੀ ਜਾਪਾਨ ਦੀ ਅਕਾਨੇ ਯਾਮਾਗੁਚੀ ਜਾਂ ਇੰਡੋਨੇਸ਼ੀਆ ਦੀ ਕੁਸੁਮਾ ਵਰਦਾਨੀ ਦਾ ਸਾਹਮਣਾ
ਭਾਰਤੀ ਸ਼ਟਲਰ ਨੇ ਇਹ ਮੈਚ 21-19, 15-10 ਨਾਲ ਜਿੱਤਿਆ ਕਿਉਂਕਿ ਯੂਫੇਈ ਨੂੰ ਹੈਮਸਟ੍ਰਿੰਗ (ਲੱਤ ਦੀ ਮਾਸਪੇਸ਼ੀ) ਦੀ ਸੱਟ ਕਾਰਨ ਮੁਕਾਬਲੇ ਦੇ ਦੂਜੇ ਗੇਮ ਵਿੱਚ ਹਟਣ (ਰਿਟਾਇਰ ਹੋਣ) ਲਈ ਮਜਬੂਰ ਹੋਣਾ ਪਿਆ । ਸਿੰਧੂ ਐਤਵਾਰ 19 ਜੁਲਾਈ ਨੂੰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਜਾਂ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਵਰਦਾਨੀ ਦਾ ਸਾਹਮਣਾ ਕਰੇਗੀ । ਯੂਫੇਈ ਦੇ ਖ਼ਿਲਾਫ਼ ਸਿੰਧੂ ਆਪਣੇ ਪੂਰੇ ਫਾਰਮ ਵਿੱਚ ਨਜ਼ਰ ਆ ਰਹੀ ਸੀ, ਅਤੇ ਅਜਿਹਾ ਲੱਗਦਾ ਸੀ ਕਿ ਕੁਆਰਟਰ ਫਾਈਨਲ (Quarter-finals) ਵਿੱਚ ਮਿਲੇ ਵਾਕਓਵਰ ਨੇ ਉਸਨੂੰ ਇਸ ਮੁਕਾਬਲੇ ਤੋਂ ਪਹਿਲਾਂ ਤਾਜ਼ਾ-ਦਮ ਹੋਣ ਦਾ ਮੌਕਾ ਦਿੱਤਾ ।









