ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਸੱਪ ਤੋਂ ਡੰਗਵਾ ਕੇ ਉਤਾਰਿਆ ਮੌਤ ਦੇ ਘਾਟ

0
29
Merath Murder

ਉਤਰ ਪ੍ਰਦੇਸ਼, 18 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਇਕ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਸੱਪ ਤੋਂ ਡੰਗਵਾ (Snake bite) ਕੇ ਮਰਵਾਉਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਵਿਅਕਤੀ ਜੋ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਮੇਰਠ (Meerut) ਵਿਖੇ ਜੋ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਸੱਪ ਫੜਨ ਵਾਲਿਆਂ ਨੂੰ ਬੁਲਾ ਕੇ ਪਤੀ ਦੇ ਬਿਸਤਰੇ ਵਿਚ ਜਹਿਰੀਲਾ ਸੱਪ ਛੱਡ ਕੇ ਉਸਨੂੰ ਡੰਗ ਮਰਵਾਉਣ ‘ਤੇ ਮੌਤ (Death) ਦੇ ਘਾਟ ਉਤਾਰਿਆ ਗਿਆ ਹੈ ਵਿਚ ਪਤਨੀ ਦੀ ਪਛਾਣ ਦਾਮਿਨੀ ਅਤੇ ਜਿਸ ਵੈਨ ਡਰਾਈਵਰ ਦੇ ਪ੍ਰੇਮ ਜਾਲ ਵਿਚ ਫਸ ਕੇ ਅਜਿਹਾ ਕੰਮ ਕੀਤਾ ਗਿਆ ਹੈ ਦੀ ਪਛਾਣ ਤੁਸ਼ਾਰ ਦੇ ਤੌਰ ‘ਤੇ ਹੋਈ ਹੈ ।

ਪੁਲਸ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਦੋਂ ਪੁਲਸ (Police) ਵਲੋਂ ਮੌਤ ਦੇ ਘਾਟ ਉਤਰੇ ਵਿਅਕਤੀ ਅਤੁਲ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਸ ਨੂੰ ਦਿੱਤੇ ਗਏ ਬਿਆਨ ਵਿਚ ਕੁੱਝ ਸ਼ੱਕ ਜਿਹਾ ਹੋਇਆ, ਜਿਸ ਤੇ ਜਦੋਂ ਪੁਲਸ ਵਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸਾਰੀ ਗੱਲਬਾਤ ਦੱਸੀ । ਇਸੇ ਤਰ੍ਹਾਂ ਦਾਮਿਨੀ ਦੇ ਕਾਲ ਰਿਕਾਰਡ ਚੈਕ ਕਰਨ ‘ਤੇ ਤੁਸ਼ਾਰ ਦੇ ਫੋਨ ‘ਤੇ ਵੀ ਜਿ਼ਆਦਾ ਗੱਲਬਾਤ ਕਰਨ ਦਾ ਰਿਕਾਰਡ ਪਾਇਆ ਗਿਆ । ਜਿਸ ‘ਤੇ ਜਦੋਂ ਪੁਲਸ ਨੇ ਦਾਮਿਨੀ ਦੇ ਪ੍ਰੇਮੀ ਤੁਸ਼ਾਰ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ ।

ਪੁਲਸ ਨੇ ਕੇਸ ਦਰਜ ਕਰਕੇ ਭੇਜ ਦਿੱਤਾ ਸਾਰਿਆਂ ਨੂੰ ਜੇਲ

ਮੇਰਠ ਦੀ ਪੁਲਸ ਵਲੋਂ ਦਾਮਿਨੀ, ਤੁਸ਼ਾਰ ਅਤੇ ਸੱਪ ਫੜਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਮਾਨਯੋਗ ਅਦਾਲਤ (Court) ਵਿਚ ਪੇਸ਼ ਕਰਕੇ ਸਾਰਿਆਂ ਨੂੰ ਜੇਲ ਭਿਜਵਾ ਦਿੱਤਾ ਹੈ ।

LEAVE A REPLY

Please enter your comment!
Please enter your name here