ਸਾਬਕਾ ਫ਼ੌਜੀ ਅਧਿਕਾਰੀ ਨੂੰ `ਹਨੀਟ੍ਰੈਪ’ `ਚ ਫਸਾ ਕੇ 20 ਲੱਖ ਰੁਪਏ ਠੱਗੇ

0
26
FIR

ਠਾਣੇ, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਠਾਣੇ ਦੀ ਇਕ ਮਹਿਲਾ ਤੇ ਸਾਬਕਾ ਫੌਜੀ ਅਧਿਕਾਰੀ ਨੂੰ ਹਨੀਟ੍ਰੈਪ (Honeytrap) ਵਿਚ ਫਸਾ ਕੇ ਲੱਖਾਂ ਰੁਪਏ ਠੱਗੇ ਗਏ ਹਨ ।

ਪੁਲਸ ਨੇ ਮਹਿਲਾ ਵਿਰੁੱਧ ਕਰ ਲਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਫ਼ੌਜ ਦੇ ਸੇਵਾਮੁਕਤ ਮੇਜਰ (Retired Army Major) ਨੂੰ ਕਥਿਤ ਤੌਰ ‘ਤੇ `ਹਨੀਟ੍ਰੈਪ`’ਚ ਫਸਾ ਕੇ ਅਤੇ ਝੂਠੇ ਅਪਰਾਧਿਕ ਮਾਮਲਿਆਂ ‘ਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ 20 ਲੱਖ ਰੁਪਏ ਠੱਗਣ ਦੇ ਮਾਮਲੇ ‘ਚ ਠਾਣੇ ਦੀ ਇਕ ਔਰਤ ਖਿ਼ਲਾਫ਼ ਐੱਫ. ਆਈ. ਆਰ. ਦਰਜ (FIR registered) ਕੀਤੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਦੇ ਭੀਲਵਾੜਾ ‘ਚ ਰਹਿਣ ਵਾਲੇ 53 ਸਾਲਾ ਪੀੜਤ ਨੇ ਦੋਸ਼ ਲਾਇਆ ਕਿ ਠਾਣੇ ਦੇ ਬਾਲਕੁਮ ਪਾੜਾ ਦੀ ਰਹਿਣ ਵਾਲੀ ਔਰਤ ਨੇ ਅਪ੍ਰੈਲ 2024 ਤੋਂ ਮਈ 2026 ਦੇ ਵਿਚਕਾਰ ਦੋ ਸਾਲਾਂ ਤੱਕ ਉਸ ਨੂੰ ਬਲੈਕਮੇਲ ਕੀਤਾ ।

ਕੀ ਜਾਣਕਾਰੀ ਦਿੱਤੀ ਕਾਪੁਰਬਾਵੜੀ ਪੁਲਸ ਥਾਣੇ ਦੇ ਅਧਿਕਾਰੀ ਨੇ

ਕਾਪੁਰਬਾਵੜੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਥਿਤ ਤੌਰ ‘ਤੇ ਮੋਹ-ਜਾਲ ‘ਚ ਫਸਾਇਆ ਅਤੇ ਪੀੜਤ ਦੀਆਂ ਤਸਵੀਰਾਂ, ਵੀਡੀਓ ਅਤੇ ਫ਼ੋਨ ਰਿਕਾਰਡਿੰਗ ਇਕੱਠੀਆਂ ਕਰ ਕੇ ਧਮਕੀ ਦਿੱਤੀ ਕਿ ਜੇ ਉਸ ਦੀਆਂ ਪੈਸੇ ਦੀਆਂ ਮੰਗਾਂ ਪੁਰੀਆਂ ਨਾ ਕੀਤੀਆਂ ਗਈਆਂ, ਤਾਂ ਉਹ ਉਸ ਨੂੰ ਝੂਠੇ ਮੁਕੱਦਮੇ ‘ਚ ਫਸਾ ਦੇਵੇਗੀ । ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤ ਖਿ਼ਲਾਫ਼ ਵਿਆਹ ਦਾ ਝਾਂਸਾ ਦੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।

LEAVE A REPLY

Please enter your comment!
Please enter your name here