ਮੁੱਖ ਮੰਤਰੀ ਦੇ ਦਫ਼ਤਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

0
31
CM Saini

ਚੰਡੀਗੜ੍ਹ, 1 ਜੁਲਾਈ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦੇ ਮੁੱਖ ਮੰਤਰੀ ਦੇ ਦਫ਼ਤਰ ਅਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।

ਧਮਕੀ ਭਰੀ ਈਮੇਲ ਵਿਚ ਕਿਹੜੇ-ਕਿਹੜੇ ਸਕੂਲ ਨੂੰ ਦਿੱਤੀ ਹੈ ਧਮਕੀ

ਮਿਲੀ ਜਾਣਕਾਰੀ ਮੁਤਾਬਕ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ 1 ਜੁਲਾਈ ਨੂੰ ਚੰਡੀਗੜ੍ਹ ਦੇ ਕਈ ਪ੍ਰਮੁੱਖ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ (Chief Minister Naib Singh Saini’s office) ਨੂੰ ਜੋ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ ਦੇ ਚਲਦਿਆਂ ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਚੰਡੀਗੜ੍ਹ ਪੁਲਸ, ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਹਾਈ ਅਲਰਟ ਮੋਡ ‘ਤੇ ਆ ਗਈਆਂ ਹਨ ।

ਧਮਕੀ ਭਰੀ ਈਮੇਲ ਵਿੱਚ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਸੈਕਟਰ-37ਬੀ ਤੇ 37-ਡੀ), ਕੇਂਦਰੀ ਵਿਦਿਆਲਿਆ (ਸੈਕਟਰ-47), ਵਿਵੇਕ ਹਾਈ ਸਕੂਲ (ਸੈਕਟਰ-38), ਸੈਕਰਡ ਹਾਰਟ ਸਕੂਲ (ਸੈਕਟਰ-26), ਸਟ੍ਰਾਬੇਰੀ ਫੀਲਡਸ ਹਾਈ ਸਕੂਲ (ਸੈਕਟਰ-26), ਡੀਪੀਐਸ (ਸੈਕਟਰ-40) ਅਤੇ ਕਾਰਮਲ ਕਾਨਵੈਂਟ ਸਕੂਲ (ਸੈਕਟਰ-9) ਵਰਗੇ ਨਾਮੀ ਸਕੂਲਾਂ ਦਾ ਜਿ਼ਕਰ ਹੈ ।

ਈਮੇਲ ਵਿਚ ਸਵਾ 11 ਵਜੇ ਸਕੂਲਾਂ ਵਿਚ ਧਮਾਕੇ ਕਰਨ ਦੀ ਦਿੱਤੀ ਹੈ ਚਿਤਾਵਨੀ

ਈਮੇਲ ਵਿਚ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਸਮੇਤ ਅੰਬਾਲਾ-ਦਿੱਲੀ ਰੇਲਵੇ ਟ੍ਰੈਕ (Ambala-Delhi railway track) ਨੂੰ ਵੀ ਨਿਸ਼ਾਨਾ ਬਣਾਉਣ ਅਤੇ ਬੰਬ-ਗ੍ਰੇਨੇਡ ਧਮਾਕੇ ਕਰਨ ਦੀ ਗੱਲ ਕਹੀ ਗਈ ਹੈ । ਮੇਲ ਵਿਚ ਦੁਪਹਿਰ 1:11 ਵਜੇ ਸਕੂਲਾਂ ਵਿਚ ਧਮਾਕੇ ਕਰਨ ਦੀ ਚੇਤਾਵਨੀ ਦਿਤੀ ਗਈ ਸੀ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਸਥਾਨਕ ਪੁਲਸ ਟੀਮਾਂ ਤੁਰੰਤ ਸਾਰੇ ਸਬੰਧਤ ਸਕੂਲਾਂ ਵਿੱਚ ਪਹੁੰਚ ਗਈਆਂ। ਪੁਲਸ ਵਲੋਂ ਸਕੂਲ ਦੀਆਂ ਇਮਾਰਤਾਂ, ਕਲਾਸਰੂਮਾਂ, ਪਾਰਕਿੰਗ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ।

ਸਾਈਬਰ ਸੈਲ ਲਗਾ ਰਿਹਾ ਹੈ ਈਮੇਲ ਦਾ ਪਤਾ

ਪੁਲਸ ਦਾ ਸਾਈਬਰ ਸੈੱਲ (Cyber ​​Cell) ਇਸ ਈਮੇਲ ਦੇ ਸਰੋਤ, ਆਈ. ਪੀ. ਐਡਰੈੱਸ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟ ਗਿਆ ਹੈ । ਪੁਲਸ ਅਤੇ ਬਾਲ ਅਧਿਕਾਰ ਕਮਿਸ਼ਨ ਨੇ ਮਾਪਿਆਂ ਅਤੇ ਬੱਚਿਆਂ ਨੂੰ ਘਬਰਾਉਣ ਦੀ ਬਜਾਏ ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ‘ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ । ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੇ ਦੇਖਣ ‘ਤੇ ਤੁਰੰਤ ਪੁਲਿਸ ਕੰਟਰੋਲ ਰੂਮ (112) ਨੂੰ ਸੂਚਿਤ ਕਰੋ ।

LEAVE A REPLY

Please enter your comment!
Please enter your name here