ਪਟਿਆਲਾ, 23 ਜੂਨ 2026 : ਮਲੇਸੀਆ (Malaysia) ਤੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕਰਕੇ ਭਾਰਤ ਭੇਜੇ ਗਏ ਦੋਵੇਂ ਮੁਲਜਮਾਂ ਦਾ ਪਟਿਆਲਾ ਦੀ ਅਦਾਲਤ ਨੇ ਪੁਲਸ ਰਿਮਾਂਡ (Police remand) ਦੇ ਦਿੱਤਾ ਹੈ ।
ਕਿੰਨੇ ਦਿਨਾਂ ਦਾ ਦਿੱਤਾ ਗਿਆ ਹੈ ਰਿਮਾਂਡ
ਮਿਲੀ ਜਾਣਕਾਰੀ ਅਨੁਸਾਰ ਸ਼ੰਭੂ ਦੇ ਨੇੜੇ ਰੇਲਵੇ ਟ੍ਰੈਕ `ਤੇ ਆਈ. ਈ. ਡੀ. ਧਮਾਕਾ ਕਰਨ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਪਟਿਆਲਾ ਦੀ ਇੱਕ ਸਥਾਨਕ ਅਦਾਲਤ (Court) ਨੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋ ਮੁੱਖ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ । ਮਲੇਸ਼ੀਆ ਤੋਂ ਡਿਪੋਰਟ (Deport) ਕੀਤੇ ਜਾਣ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਤੋਂ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐਨ. ਆਈ. ਏ.) ਅਤੇ ਕਾਊਂਟਰ ਇੰਟੈਲੀਜੈਂਸ (Counterintelligence) ਦੀ ਸਾਂਝੀ ਟੀਮ ਨੇ ਗੰਭੀਰਤਾ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।
ਗ੍ਰਿਫ਼ਤਾਰ ਕੀਤੇ ਗਏ ਮੁਲਜਮਾਂ ਵਿਚ ਕੌਣ ਕੌਣ ਹੈ ਸ਼ਾਮਲ
ਜਿਨ੍ਹਾਂ ਦੋ ਨੌਜਵਾਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ ਦੀ ਪਛਾਣ ਗੁਰਵਿੰਦਰ ਸਿੰਘ (ਨਿਵਾਸੀ ਅੰਬਾਲਾ) ਅਤੇ ਮਨਜੀਤ ਸਿੰਘ (ਨਿਵਾਸੀ ਘਨੌਰ, ਪਟਿਆਲਾ) ਵਜੋਂ ਹੋਈ ਹੈ । ਇਨ੍ਹਾਂ ਦੋਵਾਂ ਨੂੰ ਪੰਜਾਬ ਪੁਲਸ, ਕੇਂਦਰੀ ਖੁਫੀਆ ਏਜੰਸੀਆਂ ਅਤੇ ਰਾਇਲ ਮਲੇਸ਼ੀਆ ਪੁਲਸ ਦੇ ਇੱਕ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਮਲੇਸ਼ੀਆ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਅੰਬੈਸੀ/ਏਅਰਪੋਰਟ ‘ਤੇ ਪਹੁੰਚਣ ਸਾਰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ । ਸਾਂਝੀ ਪੁੱਛਗਿੱਛ ਤੋਂ ਬਾਅਦ ਪੁਲਸ ਟੀਮ ਦੋਵਾਂ ਮੁਲਜ਼ਮਾਂ ਨੂੰ ਤਰਨਤਾਰਨ ਲੈ ਕੇ ਪਹੁੰਚੀ ਹੈ, ਜਿੱਥੇ ਉਨ੍ਹਾਂ ਦੇ ਸਥਾਨਕ ਸੰਪਰਕਾਂ ਅਤੇ ਨੈੱਟਵਰਕ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।









