ਚੀਮਾ ਤੇ ਪਨੂੰ ਨੇ ਕੀਤੀਆਂ ਦੋ ਵੱਡੀਆਂ ਫਾਰੈਂਸਿਕ ਰਿਪੋਰਟਾਂ ਜਨਤਕ

0
34
Press Confrence

ਚੰਡੀਗੜ੍ਹ, 18 ਜੂਨ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਚੀਮਾ ਤੇ ਆਪ ਦੇ ਜਨਰਲ ਸਕੱਤਰ ਬਲਤੇਜ ਪਨੂੰ ਵਲੋਂ ਅੱਜ ਵੀਡੀਓ ਮਾਮਲੇ ਵਿਚ ਫਾਰੈਂਸਿਕ ਰਿਪੋਰਟਾਂ (Forensic reports) ਜਨਤਕ ਕੀਤੀਆਂ ਗਈਆਂ ਹਨ ।

ਕੀ ਖੁਲਾਸਾ ਕੀਤਾ ਗਿਆ ਫਾਰੈਂਸਿਕ ਰਿਪੋਰਟਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਅਤੇ ਆਪ ਦੇ ਜਨਰਲ ਸਕੱਤਰ ਬਲਤੇਜ ਪੰਨੂ (Baltej Pannu) ਵੱਲੋਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਦਾ ਪਰਦਾਫਾਸ਼ ਕਰਦਿਆਂ ਦੋ ਵੱਡੀਆਂ ਫੋਰੈਂਸਿਕ ਰਿਪੋਰਟਾਂ ਜਨਤਕ ਕੀਤੀਆਂ ਗਈਆਂ ਤਹਿਤ ਪ੍ਰੈੱਸ ਕਾਨਫਰੰਸ ਕਰਦਿਆਂ ਹਰਪਾਲ ਚੀਮਾ ਨੇ ਅਕਾਲੀ ਦਲ (ਬਾਦਲ) `ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਕਾਲੀ ਦਲ ਵੱਲੋਂ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਤਿਆਰ ਕਰਵਾਈ ਗਈ ਸੀ, ਜੋ ਕਿ ਜਾਂਚ ਰਿਪੋਰਟਾਂ ਵਿੱਚ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ ਹੈ ।

ਪੰਜਾਬ ਦੀਆਂ ਦੋ ਸੁਤੰਤਰ ਲੈਬਾਰਟਰੀਆਂ ਤੋਂ ਕਰਵਾਈ ਗਈ ਹੈ ਵੀਡੀਓ ਦੀ ਜਾਂਚ : ਚੀਮਾ

ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਹਰਪਾਲ ਚੀਮਾ ਵੱਲੋਂ ਦੱਸਿਆ ਗਿਆ ਕਿ ਇਸ ਫਰਜ਼ੀ ਵੀਡੀਓ ਦੀ ਸੱਚਾਈ ਸਾਹਮਣੇ ਲਿਆਉਣ ਲਈ ਪੰਜਾਬ ਤੋਂ ਬਾਹਰ ਦੀਆਂ ਦੋ ਸੁਤੰਤਰ ਲੈਬਾਰਟਰੀਆਂ ਤੋਂ ਜਾਂਚ ਕਰਵਾਈ ਗਈ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ । ਇਨ੍ਹਾਂ ਰਿਪੋਰਟਾਂ ਵਿੱਚ ਬਾਰੀਕੀ ਨਾਲ ਵਿਸ਼ਲੇਸ਼ਣ ਕਰਦੇ ਹੋਏ ਕੁੱਲ 1191 ਡਿਫਰੈਂਟ ਐਂਗਲ (ਵੱਖ-ਵੱਖ ਕੋਣ) ਲਏ ਗਏ ਹਨ । ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਸ ਐਂਗਲ (ਚਿਹਰੇ ਦੇ ਹਾਵ-ਭਾਵ), ਹਾਈਟ (ਲੰਬਾਈ), ਬੋਡੀ ਪੋਸਚਰ (ਸਰੀਰਕ ਬਣਤਰ), ਫਰੇਮ ਐਕਸਟਰੈਕਸ਼ਨ, ਫੇਸ਼ੀਅਲ ਰਿਕੋਗਨੀਸ਼ਨ ਅਤੇ ਉਨ੍ਹਾਂ ਦੇ ਤੁਰਨ-ਖੜ੍ਹਨ ਦੇ ਸਟਾਈਲ ਦਾ ਮਿਲਾਨ ਕੀਤਾ ਗਿਆ ।

ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਨਾਲ ਬਿਲਕੁੱਲ ਵੀ ਮੈਚ ਨਹੀਂ ਕਰਦਾ

ਰਿਪੋਰਟਾਂ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਿਲਕੁਲ ਵੀ ਮੈਚ ਨਹੀਂ ਕਰਦਾ। ਇਹ ਵੀਡੀਓ ਕਿਸੇ ਹੋਰ ਐਕਟਰ ਨੂੰ ਖੜ੍ਹਾ ਕਰਕੇ ਸਿਰਫ਼ ਤੇ ਸਿਰਫ਼ ਸੀਐਮ ਮਾਨ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਫਰਜ਼ੀ ਤਰੀਕੇ ਨਾਲ ਬਣਾਈ ਗਈ ਸੀ ।

ਅਕਾਲੀ ਦਲ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਆਗੂ ਨੇ ਕਿਹਾ ਕਿ ਅਕਾਲੀ ਦਲ ਲਗਾਤਾਰ ਸਾਜ਼ਿਸ਼ ਦਰ ਸਾਜ਼ਿਸ਼ ਰਚਣ ਦਾ ਮਾਹਰ ਹੈ । ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਨਜਾਕਤ ਦੀ ਗੱਲ ਚੱਲੀ ਹੈ, ਉਸੇ ਸਮੇਂ ਤੋਂ ਇਹ ਲੋਕ ਭਗਵੰਤ ਸਿੰਘ ਮਾਨ ਦੇ ਪਿੱਛੇ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ । ਪਹਿਲਾਂ ਅਕਾਲੀ ਦਲ ਨੇ ਉਸੇ ਫਰਜ਼ੀ ਵੀਡੀਓ ਦੇ ਆਧਾਰ ‘ਤੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਸੀ, ਪਰ ਅੱਜ ਦੇਸ਼ ਦੀਆਂ ਚੋਟੀ ਦੀਆਂ ਲੈਬਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ।

ਸੁਖਬੀਰ ਬਾਦਲ ਤੇ ਸਮੁੱਚੀ ਪਾਰਟੀ ਪੰਥ ਵਿਰੋਧੀ ਤੇ ਪੰਥ ਦਾ ਵਿਰੋਧੀ ਗਰਦਾਨਿਆਂ

ਬਿਆਨ ਵਿੱਚ ਚੀਮਾ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਮੁੱਚੀ ਪਾਰਟੀ ਨੂੰ ਪੰਥ ਵਿਰੋਧੀ ਅਤੇ ਪੰਥ ਦਾ ਦੋਖੀ ਗਰਦਾਨਦਿਆਂ ਕਿਹਾ ਗਿਆ ਕਿ ਅੱਜ ਪੰਜਾਬ ਦੀ ਜਨਤਾ ਅਤੇ ਸਿੱਖ ਨਾਮ ਲੇਵਾ ਸੰਗਤ ਦੇ ਸਾਹਮਣੇ ਅਕਾਲੀ ਦਲ ਦਾ ਅਸਲ ਚਿਹਰਾ ਨੰਗਾ ਹੋ ਚੁੱਕਾ ਹੈ । ਇਨ੍ਹਾਂ ਨੇ ਹਮੇਸ਼ਾ ਧਰਮ ਅਤੇ ਪੰਥ ਦੇ ਨਾਂ ‘ਤੇ ਵੋਟਾਂ ਬਟੋਰੀਆਂ, ਪਰ ਅਸਲ ਵਿੱਚ ਸਾਡੇ ਪੰਥ ਨੂੰ ਬਦਨਾਮ ਕਰਨ ਅਤੇ ਧਰਮ ਨੂੰ ਖੰਡਿਤ ਕਰਨ ਦੀ ਕੋਸਿ਼ਸ਼ ਕੀਤੀ । ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਅੰਦਰ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ, ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਕਾਮਯਾਬ ਨਹੀਂ ਹੋਣ ਦੇਣਗੇ ।

LEAVE A REPLY

Please enter your comment!
Please enter your name here