ਪਾਕਿਸਤਾਨੀ ਕੈਦੀ ਨੂੰ ਕੀਤਾ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਲਹੂ-ਲੁਹਾਨ

0
42
Central Jail

ਅੰਮ੍ਰਿਤਸਰ, 18 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਪਾਕਿਸਤਾਨੀ ਕੈਦੀ ‘ਤੇ ਨੁਕੀਲੇ ਹਥਿਆਰ ਨਾਲ ਹਮਲਾ (Assault with a weapon) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਪਾਕਿਸਤਾਨੀ ਕੈਦੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਕੇਂਦਰੀ ਜੇਲ (Central Jail) ਵਿਚ ਹਮਲੇ ਵਿੱਚ ਜੋ ਕੈਦੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ (Hospitalized) ਕਰਵਾਇਆ ਗਿਆ ਹੈ । ਜੇਲ੍ਹ ਪ੍ਰਸ਼ਾਸਨ ਦੀ ਸਿ਼ਕਾਇਤ ‘ਤੇ ਪੁਲਸ ਨੇ ਤਿੰਨ ਕੈਦੀਆਂ ਖਿਲਾਫ਼ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸਹਾਇਕ ਸੁਪਰਿੰਟੈਂਡੈਂਟ ਸੁਖਦੇਵ ਸਿੰਘ ਅਨੁਸਾਰ ਜੇਲ੍ਹ ਵਿੱਚ ਬੰਦ ਨਵਦੀਪ ਸਿੰਘ ਨਿਵਾਸੀ ਰੰਗੀਲਪੁਰ, ਸ਼ੇਰਾ ਨਿਵਾਸੀ ਧਰਮਕੋਟ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿਵਾਸੀ ਰੰਗੀਲਪੁਰ ਨੇ ਪਾਕਿਸਤਾਨੀ ਕੈਦੀ ਮੁਹੰਮਦ ਜਮੀਲ ‘ਤੇ ਹਮਲਾ ਕੀਤਾ । ਦੋਸ਼ ਹੈ ਕਿ ਤਿੰਨਾਂ ਨੇ ਨੁਕੀਲੇ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ।

ਹਮਲਾ ਕਰਨ ਵਾਲੇ ਤਿੰਨੋਂ ਕੈਦੀਆਂ ਵਿਰੁੱਧ ਕੇਸ ਦਰਜ

ਜੇਲ੍ਹ ਅਧਿਕਾਰੀਆਂ ਮੁਤਾਬਕ ਮੁਹੰਮਦ ਜਮੀਲ (Muhammad Jamil)  ਪਾਕਿਸਤਾਨ ਦੇ ਜਿ਼ਲ੍ਹਾ ਨਨਕਾਣਾ ਸਾਹਿਬ ਦੇ ਪਿੰਡ ਛੱਟਾ ਪਚ ਚੱਕ ਦਾ ਰਹਿਣ ਵਾਲਾ ਹੈ । ਹਮਲੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ । ਜਿਸਦੇ ਚੱਲਦਿਆਂ ਸਹਾਇਕ ਸੁਪਰਡੈਂਟ (Assistant Superintendent) ਦੇ ਬਿਆਨ ‘ਤੇ ਤਿੰਨਾਂ ਮੁਲਜ਼ਮਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਅਤੇ ਜੇਲ੍ਹ ਪ੍ਰਸ਼ਾਸਨ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ । ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਨੁਕੀਲਾ ਹਥਿਆਰ ਕਿਸ ਤਰ੍ਹਾਂ ਪਹੁੰਚਿਆ । ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਉੱਠਣ ਲੱਗੇ ਹਨ ।

LEAVE A REPLY

Please enter your comment!
Please enter your name here