ਪੈਸਿਆਂ ਦੇ ਲੈਣ-ਦੇਣ `ਚ ਮਿਲੇ ਧੋਖੇ ਕਾਰਨ ਸਾਬਕਾ ਕੌਂਸਲਰ ਵੱਲੋਂ ਖੁਦਕੁਸ਼ੀ

0
38
Suicide

ਬਰਨਾਲਾ, 16 ਜੂਨ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਸਾਬਕਾ ਮਿਊਂਸਪਲ ਕੌਂਸਲਰ ਵਲੋਂ ਪੈਸਿਆਂ ਦੇ ਲੈਣ ਦੇਣ ਵਿਚ ਮਿਲੀ ਧੋਖਾਦੇਹੀ ਦੇ ਕਾਰਨ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਸਾਬਕਾ ਕੌਂਸਲਰ

ਮਿਲੀ ਜਾਣਕਾਰੀ ਮੁਤਾਬਕ ਜਿਸ ਸਾਬਕਾ ਮਿਉਂਸੀਪਲ ਕੌਂਸਲਰ (Former Municipal Councilor) ਨੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿਚ ਧੋਖਾ ਮਿਲਣ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਨੱਛਤਰ ਸਿੰਘ ਉਰਫ਼ ਜੱਗਾ ਸਿੰਘ (Nachhatar Singh alias Jagga Singh) ਵਜੋਂ ਹੋਈ ਹੈ। ਉਕਤ ਵਿਅਕਤੀ ਨੇ ਕਾਲੋਨਾਈਜ਼ਰਾਂ ਨਾਲ ਜ਼ਮੀਨ ਦੇ ਪੈਸਿਆਂ ਦੇ ਲੈਣ-ਦੇਣ `ਚ ਮਿਲੇ ਧੋਖੇ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਬੀਤੇ ਦਿਨੀਂ ਤੜਕੇ ਆਪਣੇ ਹੀ ਘਰ ‘ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ।

ਕੀ ਲਿਖਿਆ ਹੈ ਸੁਸਾਇਡ ਨੋਟ ਵਿਚ

ਇਹ ਖੌਫ਼ਨਾਕ ਕਦਮ ਉਠਾਉਣ ਤੋਂ ਪਹਿਲਾਂ ਮ੍ਰਿਤਕ ਮ੍ਰਿਤਕ ਨੱਛਤਰ ਸਿੰਘ ਉਰਫ਼ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ‘ਚ ਜਿਲਾ ਸੰਗਰੂਰ ਦੇ ਕਸਬਾ ਧੂਰੀ ਨਾਲ ਸਬੰਧਤ ਦੋ ਵੱਡੇ ਕਾਲੋਨਾਈਜ਼ਰਾਂ ਨੂੰ ਆਪਣੀ ਮੌਤ ਦਾ ਜਿ਼ੰਮੇਵਾਰ ਹਿਰਾਇਆ ਗਿਆ ਹੈ । ਇਸ ਘਟਨਾ ਨੇ ਪ੍ਰਾਪਰਟੀ ਕਾਰੋਬਾਰ ਦੇ ਪਿੱਛੇ ਚੱਲ ਰਹੇ ਅੰਦਰੂਨੀ ਤਣਾਅ ਅਤੇ ਆਰਥਿਕ ਦਬਾਅ ਕਾਰਨ ਪੈਦਾ ਹੁੰਦੇ ਨਤੀਜਿਆਂ ਨੂੰ ਇਕ ਵਾਰ ਫਿਰ ਜਨਤਕ ਕਰ ਦਿੱਤਾ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੀਤਾ ਦੇ ਬਿਆਨਾਂ ਅਤੇ ਮੌਕੇ ਤੋਂ ਮਿਲੇ ਖ਼ੁਦਕੁਸ਼ੀ ਪੱਤਰ (ਸੁਸਾਈਡ ਨੋਟ) ਦੇ ਆਧਾਰ ‘ਤੇ ਪੁਲਸ ਨੇ ਧੂਰੀ ਨਿਵਾਸੀ ਅਸ਼ਵਨੀ ਕੁਮਾਰ ਤੇ ਵਿਨੋਦ ਕੁਮਾਰ ਦੇ ਖਿਲਾਫ ਆਤਮਹੱਤਿਆ ਲਈ ਉਕਸਾਉਣ (ਧਾਰਾ 306) ਦਾ ਮਾਮਲਾ ਦਰਜ (Case registered) ਕਰ ਲਿਆ ਹੈ ।

LEAVE A REPLY

Please enter your comment!
Please enter your name here