ਐਡਵਰਡਸ ਏਅਰਫੋਰਸ ਬੇਸ ‘ਤੇ ਹੋਇਆ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ

0
34
Airoplane Crash

ਕੈਲੀਫੋਰਨੀਆ, 16 ਜੂਨ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ `ਤੇ ਇੱਕ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ (Plane crash) ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਲੋਕਾਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ (Edwards Air Force Base) `ਤੇ ਸੋਮਵਾਰ ਸਵੇਰੇ ਇੱਕ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਦੌਰਾਨ ਅਮਰੀਕੀ ਹਵਾਈ ਸੈਨਾ ਮੁਤਾਬਕ ਜਹਾਜ਼ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਤ (Death) ਹੋ ਗਈ ਹੈ ।

ਅਮਰੀਕੀ ਹਵਾਈ ਸੈਨਾ ਅਨੁਸਾਰ ਜਹਾਜ਼ ਰੂਟੀਨ ਟੈਸਟਿੰਗ ਉਡਾਣ ‘ਤੇ ਸੀ । ਸਵੇਰੇ ਕਰੀਬ 11:20 ਵਜੇ ਟੇਕ-ਆਫ ਤੋਂ ਤੁਰੰਤ ਬਾਅਦ ਜਹਾਜ਼ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਮਰਨ ਵਾਲਿਆਂ ਵਿੱਚ ਹਵਾਈ ਸੈਨਾ ਦੇ ਜਵਾਨ ਅਤੇ ਜਹਾਜ਼ ਦੀ ਟੈਸਟਿੰਗ ਨਾਲ ਜੁੜੇ ਮਾਹਰ ਸ਼ਾਮਲ ਸਨ ।

ਹਾਦਸੇ ਦੇ ਕਾਰਨਾਂ ਦਾ ਲਗਾਇਆ ਜਾ ਰਿਹੈ ਪਤਾ

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟ ਕੀਤੇ ਜਾ ਰਹੇ ਕਿਸੇ ਉਪਕਰਣ ਵਿੱਚ ਕੋਈ ਖਰਾਬੀ ਆਈ ਹੋਵੇਗੀ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਕੀ ਜਹਾਜ਼ ਵਿੱਚ ਹਥਿਆਰ ਮੌਜੂਦ ਸਨ । ਹਾਦਸੇ ਤੋਂ ਬਾਅਦ ਏਅਰਫੀਲਡ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਦੂਜੇ ਏਅਰਬੇਸਾਂ ਵੱਲ ਮੋੜਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here