ਚੰਦੋਲੀ `ਚ ਸਕੂਲ `ਚ 10ਵੀਂ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

0
40
Murder

ਚੰਦੌਲੀ, 13 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਚੰਦੌਲੀ ਦੇ ਇਕ ਸਕੂਲ ਕੰਪਲੈਕਸ ਵਿਚ ਇਕ ਵਿਦਿਆਰਥੀ ਵਲੋਂ ਦੂਸਰੇ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਚੰਦੋਲੀ ਜਿ਼ਲੇ ਦੇ ਇਕ ਸਕੂਲ ਕੰਪਲੈਕਸ ‘ਚ ਵਾਧੂ ਕਲਾਸ ਦੌਰਾਨ 10ਵੀਂ ਕਲਾਸ ਦੇ ਜਿਸ 16 ਸਾਲਾ ਵਿਦਿਆਰਥੀ ਦਾ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਦਾ ਨਾਮ ਲਵਕੁਸ਼ ਹੈ । ਪੁਲਸ ਨੇ ਮੁਲਜ਼ਮ ਨਾਬਾਲਗ ਵਿਦਿਆਰਥੀ ਨੂੰ ਹਿਰਾਸਤ `ਚ ਲੈ ਕੇ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਪੁਲਸ ਅਨੁਸਾਰ ਪ੍ਰਤਾਪਪੁਰ ਪਿੰਡ ਨਿਵਾਸੀ ਲਵਕੁਸ਼ ਸ਼ੁੱਕਰਵਾਰ ਸਵੇਰੇ ਵਾਧੂ ਕਲਾਸ ‘ਚ ਪੜ੍ਹਨ ਗਿਆ ਸੀ ਕਿ ਇਸੇ ਦੌਰਾਨ ਫਤਿਹਪੁਰ ਪਿੰਡ ਨਿਵਾਸੀ ਇਕ ਹੋਰ ਨਾਬਾਲਗ ਵਿਦਿਆਰਥੀ ਨੇ ਕਥਿਤ ਤੌਰ ’ਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਗੰਭੀਰ ਰੂਪ ‘ਚ ਜ਼ਖਮੀ ਲਵਕੁਸ਼ ਨੂੰ ਜਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਕੇਸ ਦਰਜ ਕਰ ਲਿਆ ਹੈ

ਪੁੱਛਗਿੱਛ ‘ਚ ਮੁਲਜ਼ਮ ਨੇ ਦੱਸਿਆ ਕਿ ਦੋਵਾਂ ਵਿਚਾਲੇ ਝਗੜਾ ਕੁਝ ਦਿਨਾਂ ਤੋਂ ਉਹ (ਮ੍ਰਿਤਕ) ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ (Case registered) ਕਰ ਲਿਆ ਹੈ । ਮਾਮਲੇ ਦੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here