ਕਾਰ ਤੇ ਟਰੱਕ ਦੀ ਭਿਆਨਕ ਟੱਕਰ ਵਿਚ ਚਾਰ ਦੀ ਮੌਤ ਦੋ ਜਖਮੀ

0
27
Nooh Accident

ਹਰਿਆਣਾ, 13 ਜੂਨ 2026 : ਹਰਿਆਣਾ (Haryana) ਦੇ ਜਿਲਾ ਨੂਹ ਵਿਚ ਦਿੱਲੀ-ਮੁੰਬਈ ਵਡੋਦਰਾ ਐਕਸਪ੍ਰੈਸਵੇਅ ਵਿਖੇ ਅੱਜ ਕਾਰ-ਟਰੱਕ ਵਿਚ ਟੱਕਰ (Car-truck collision) ਵਿਚ ਚਾਰ ਦੀ ਮੌਤ ਤੇ ਦੋ ਜਖਮੀ ਹੋ ਗਏ ਹਨ ।

ਕੌਣ ਕੌਣ ਹੈ ਹਾਦਸੇ ਦਾ ਸਿ਼ਕਾਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਨੂਹ ਜਿ਼ਲ੍ਹੇ (Noah District) ਵਿੱਚ ਜੋ ਦਿੱਲੀ-ਮੁੰਬਈ-ਵਡੋਦਰਾ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਇੱਕ ਗੰਭੀਰ ਸੜਕ ਹਾਦਸੇ (Road accidents) ਵਿੱਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ (Death) ਹੋ ਗਈ ਅਤੇ ਇੱਕ ਬੱਚਾ ਅਤੇ ਕਾਰ ਚਾਲਕ ਗੰਭੀਰ ਜ਼ਖ਼ਮੀ (Injured) ਹੋ ਗਏ ਨੂੰ ਇਲਾਜ ਲਈ ਮੰਡੀਖੇੜਾ ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਪਿੰਡ ਬਘੋਲਾ ਨੇੜੇ ਦਿੱਲੀ ਵੱਲ ਜਾ ਰਹੀ ਇੱਕ ਕਾਰ ਐਕਸਪ੍ਰੈਸਵੇਅ ਦੇ ਪਿੱਲਰ ਨੰਬਰ 64 ਦੇ ਨੇੜੇ ਸੜਕ ਕੰਢੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਅਤੇ ਚਾਰ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਮ੍ਰਿਤਕਾਂ ਦੀ ਨਹੀਂ ਹੋ ਸਕੀ ਹਾਲੇ ਤੱਕ ਪਛਾਣ

ਉਕਤ ਸੜਕ ਹਾਦਸੇ ਦੇ ਮ੍ਰਿਤਕਾਂ ਵਿੱਚ ਜਿਥੇ ਤਿੰਨ ਔਰਤਾਂ ਅਤੇ ਇੱਕ ਆਦਮੀ ਸ਼ਾਮਲ ਹਨ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਦਰ ਫਿਰੋਜ਼ਪੁਰ ਝਿਰਕਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ ।

ਪੁਲਸ ਕਰ ਰਹੀ ਹੈ ਹਾਦਸੇ ਦੇ ਕਾਰਨ ਦੀ ਸਹੀ ਜਾਂਚ

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ ਸੀ । ਹਾਲਾਂਕਿ ਪੁਲਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਪਛਾਣ ਹੋਣ ਅਤੇ ਹਾਦਸੇ ਦੇ ਹਾਲਾਤਾਂ ਦੀ ਵਿਸਥਾਰਤ ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here