ਦਰੱਖਤ ਦੇ ਡਿੱਗਣ ਕਾਰਨ ਹੋਈ ਬਿਹਾਰ ਵਿਚ ਪੰਜ ਵਿਅਕਤੀਆਂ ਦੀ ਮੌਤ

0
37
Falling tree

ਬਿਹਾਰ, 9 ਜੂਨ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਖੇਤਰ ਸੀਤਾਮੜੀ ਵਿਚ ਬੀਤੇ ਦਿਨੀਂ ਤੂਫਾਨ ਤੇ ਮੀਂਹ ਦੇ ਕਾਰਨ ਇਕ ਦਰੱਖਤ ਦੇ ਹੇਠਾਂ ਆਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾਮੜੀ ਵਿੱਚ ਬੀਤੇ ਸੋਮਵਾਰ ਦੀ ਰਾਤ ਨੂੰ ਜੋ ਤੂਫਾਨ ਅਤੇ ਮੀਂਹ (Storm and rain) ਕਾਰਨ ਇੱਕ ਪਿੱਪਲ ਦਾ ਦਰੱਖਤ ਇੱਕ ਕੱਚੇ ਘਰ ‘ਤੇ ਡਿੱਗ ਗਿਆ ਦੇ ਚਲਦਿਆਂ ਜੋ ਵਾਪਰੇ ਘਟਨਾਕ੍ਰਮ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਸਿਕੰਦਰ ਸਾਹਨੀ ਦੀ ਪਤਨੀ ਪੂਜਾ ਦੇਵੀ (28), ਪੁੱਤਰ ਰਾਜਕੁਮਾਰ (7), ਧੀ ਸਿ਼ਵਾਨੀ (5) ਅਤੇ ਇਕ ਮਹੀਨੇ ਦੇ ਪੁੱਤਰ ਲੈਗਰ ਕੁਮਾਰ ਵਜੋਂ ਹੋਈ ਹੈ । ਪਰਿਵਾਰ ਦਾ ਦੋ ਸਾਲ ਦਾ ਪੁੱਤਰ, ਵੀਰਭੱਦਰ ਕੁਮਾਰ, ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ।

LEAVE A REPLY

Please enter your comment!
Please enter your name here