ਸੜਕ ਹਾਦਸਾ ਵਾਪਰਨ ਕਾਰਨ ਫਗਵਾੜਾ `ਚ ਹੋਈ ਪਿਤਾ ਤੇ ਧੀ ਦੀ ਮੌਤ

0
42
Road Accident

ਫਗਵਾੜਾ, 9 ਜੂਨ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara)ਵਿਖੇ ਇਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਉਨ੍ਹਾਂ ਦੀ ਧੀ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਵਿਚਕਾਰ ਹੋਇਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਵਿਖੇ ਜੋ ਇਕ ਸੜਕ ਹਾਦਸਾ (Road accident) ਵਾਪਰਨ ਦੌਰਾਨ ਪਿਤਾ ਤੇ ਧੀ ਦੀ ਮੌਤ ਹੋ ਗਈ ਹੈ ਸਬੰਧੀ ਦੱਸਿਆ ਜਾ ਰਿਹਾ ਹੈ ਵਾਲਾ ਇਹ ਸੜਕ ਹਾਦਸਾ ਭੁੱਲਾਰਾਈ ਚੌਂਕ ਨੇੜੇ ਦੋ ਕਾਰਾਂ ਅਤੇ ਇਕ ਟਰੱਕ ਵਿਚਕਾਰ ਟੱਕਰ ਹੋ ਕਾਰਨ ਵਾਪਰਿਆ ਹੈ । ਇਸ ਦੌਰਾਨ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ‘ਤੇ ਜਾ ਰਿਹਾ ਸੁਖਬੀਰ ਸਿੰਘ ਵੀ ਹਾਦਸੇ ਦੀ ਲਪੇਟ ਵਿਚ ਆ ਗਿਆ ਅਤੇ ਉਸ ਦਾ ਮੋਟਰਸਾਈਕਲ ਟਰੱਕ ਨਾਲ ਜਾ ਟਕਰਾਇਆ ।

ਪੁਲਸ ਨੇ ਮੌਕੇ ਤੇ’ ਪਹੁੰਚ ਕੀਤੀ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ

ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਪਰਿਵਾਰ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਿਆ । ਪਰਿਵਾਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਮੋਟਰਸਾਈਕਲ ਸਵਾਰ ਪਿਓ ਅਤੇ ਉਸ ਦੀ 6 ਸਾਲਾ ਬੇਟੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ । ਜਿਸ ਨੂੰ ਇਲਾਜ ਲਈ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ । ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਉੱਡ ਗਏ । ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਫਗਵਾੜਾ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ।

LEAVE A REPLY

Please enter your comment!
Please enter your name here