ਪ੍ਰਯਾਗਰਾਜ ਵਿਚ ਇਕੋ ਪਰਿਵਾਰ ਦੇ 4 ਮੈਂਬਰਾਂ ਦਾ ਹੋਇਆ ਕਤਲ

0
39
Murder

ਉਤਰ ਪ੍ਰਦੇਸ਼, 3 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ (Uttar Pradesh) ਦੇ ਸ਼ਹਿਰ ਪ੍ਰਯਾਗਰਾਜ ਵਿਖੇ ਇੱਕੋ ਪਰਿਵਾਰ ਦੇ ਚਾਰ ਜਣਿਆਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਮੁਤਾਬਕ ਪ੍ਰਯਾਗਰਾਜ (Prayagraj) ਵਿੱਚ ਇੱਕ ਕਰੋੜਪਤੀ ਪਰਿਵਾਰ ਦੇ ਜੋ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਪਤੀ ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਜਿਨ੍ਹਾਂ ਵਿਚ ਵੀਰੇਂਦਰ ਕੁਮਾਰ ਵੈਸ਼ਯ (70) ਅਤੇ ਉਨ੍ਹਾਂ ਦੀ ਪਤਨੀ ਅਨੀਤਾ (65), ਪੁੱਤਰੀ ਮਿਨਾਕਸ਼ੀ (40) ਪੁੱਤਰ ਅਭਿਸ਼ੇਕ (38) ਸ਼ਾਮਲ ਹਨ ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਜਿਸ ਘਰ ਵਿਚੋਂ ਉਪਰੋਕਤ ਚਾਰੋਂ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਪਤੀ, ਪਤਨੀ ਅਤੇ ਉਨ੍ਹਾਂ ਦਾ ਪੁੱਤਰ ਅਤੇ ਧੀ ਸ਼ਾਮਲ ਸਨ । ਘਰ ਨੂੰ ਬਾਹਰੋਂ ਤਾਲਾ ਲਗਾ ਕੇ ਬਾਹਰੋਂ ਬੰਦ ਕੀਤਾ ਹੋਇਆ ਸੀ । ਮੰਗਲਵਾਰ ਦੁਪਹਿਰ ਨੂੰ ਗੁਆਂਢੀਆਂ ਨੂੰ ਘਰ ਵਿੱਚੋਂ ਬਦਬੂ ਆਉਣ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਮਾਰੀ ਪਰ ਕੋਈ ਜਵਾਬ ਨਹੀਂ ਮਿਲਿਆ । ਫਿਰ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਗੇਟ ਤੋੜ ਕੇ ਅੰਦਰ ਦਾਖਲ ਹੋਈ ।

ਕਿਸ ਦੀ ਲਾਸ਼ ਘਰ ਵਿਚੋਂ ਕਿਵੇਂ ਮਿਲੀ

ਜਿਸ ਘਰ ਵਿਚ ਚਾਰ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਵਿਚ ਵੀਰੇਂਦਰ ਕੁਮਾਰ ਵੈਸ਼ਯ (70) ਅਤੇ ਉਨ੍ਹਾਂ ਦੀ ਪਤਨੀ ਅਨੀਤਾ (65) ਦੀਆਂ ਲਾਸ਼ਾਂ ਇੱਕ ਕਮਰੇ ਵਿੱਚੋਂ ਮਿਲੀਆਂ ਜਦੋਂ ਕਿ ਉਨ੍ਹਾਂ ਦੀ ਧੀ ਮੀਨਾਕਸ਼ੀ (40) ਦੀ ਲਾਸ਼ ਦੂਜੇ ਕਮਰੇ ਵਿਚ ਨੇੜੇ ਹੀ ਪਈ ਸੀ । ਤਿੰਨਾਂ ਦੇ ਸਿਰਾਂ ‘ਤੇ ਡੂੰਘੇ ਜ਼ਖ਼ਮ ਸਨ । ਬਹੁਤ ਸਾਰਾ ਖੂਨ ਡੁੱਲਿਆ ਹੋਇਆ ਸੀ । ਪੁੱਤਰ ਅਭਿਸ਼ੇਕ (38) ਦੀ ਲਾਸ਼ ਇਕ ਹੇਠਲੀ ਦੁਕਾਨ ਵਿਚੋਂ ਮਿਲੀ, ਜੋ ਬਾਹਰੋਂ ਬੰਦ ਸੀ । ਅਭਿਸ਼ੇਕ ਦੇ ਲਾਪਤਾ ਹੋਣ ਦੀ ਸ਼ੁਰੂਆਤ ਵਿੱਚ ਰਿਪੋਰਟ ਕੀਤੀ ਗਈ ਸੀ, ਅਤੇ ਉਸ `ਤੇ ਹੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀ ਹੱਤਿਆ ਕਰਨ ਅਤੇ ਫਿਰ ਭੱਜਣ ਦਾ ਸ਼ੱਕ ਸੀ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਜਿਸ ਕਮਰੇ ਵਿੱਚ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ, ਉੱਥੇ ਇੱਕ ਗੱਤਾ ਪਿਆ ਸੀ। ਉਸ ਉੱਤੇ ਲਿਖਿਆ ਸੀ, “ਬੰਟੀ, ਬਬਲੀ ਅਤੇ ਨੂੰਹ ਨੇ ਉਨ੍ਹਾਂ ਨੂੰ ਮਾਰ ਦਿੱਤਾ । ਪਰਿਵਾਰ ਦਾ ਹੁਣ ਇੱਕੋ ਇੱਕ ਪੁੱਤਰ ਹੈ । ਉਹ ਇਸ ਸਮੇਂ ਧੋਖਾਧੜੀ ਦੇ ਮਾਮਲੇ ਵਿੱਚ ਕੌਸ਼ਾਂਬੀ ਜੇਲ੍ਹ ਵਿੱਚ ਕੈਦ ਹੈ । ਇਹ ਘਟਨਾ ਦੱਖਣੀ ਮਲਕਾ ਦੇ ਹੇਵੇਟ ਰੋਡ ਚੌਰਾਹੇ `ਤੇ ਵਾਪਰੀ ।

LEAVE A REPLY

Please enter your comment!
Please enter your name here