ਕਾਰ ਸਵਾਰਾਂ ਨੇ ਮਾਮੇ ਦੀ ਕੁੱਟਮਾਰ ਕਰਕੇ ਭਾਣਜੀ ਨੂੰ ਕੀਤਾ ਅਗਵਾ

0
33
kidnapped

ਤਰਨਤਾਰਨ, 2 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਕਾਰ ਸਵਾਰ ਵਿਅਕਤੀਆਂ ਵਲੋਂ ਮਾਮੇ ਦੀ ਕੁੱਟਮਾਰ ਕਰਕੇ ਉਸਦੀ ਭਾਣਜੀ ਨੂੰ ਅਗਵਾ (Kidnapping) ਕਰ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿਚ ਆਪਣੀ ਭਾਣਜੀ ਨੂੰ ਲਿਜਾ ਰਿਹਾ ਸੀ ਦੀ ਕੁੱਟਮਾਰ (Beating) ਕਰਕੇ ਕੁੱਝ ਕਾਰ ਸਵਾਰ ਵਿਅਕਤੀਆਂ ਵਲੋਂ ਜੋ ਨਾਬਾਲਿਗ ਕੁੜੀ (Underage girl) ਨੂੰ ਅਗਵਾ ਕੀਤਾ ਗਿਆ ਹੈ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਥਾਣਾ ਵੈਰੋਂਵਾਲ ਦੀ ਪੁਲਸ ਨੇ ਛੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਸਿ਼ਕਾਇਤਕਰਤਾ ਨੇ ਕਿਸ ਕਿਸ ਦਾ ਲਿਆ ਨਾਮ

ਮਿਲੀ ਜਾਣਕਾਰੀ ਮੁਤਾਬਕ ਸਿ਼ਕਾਇਤਕਰਤਾ ਵਿਅਕਤੀ ਨੇ ਦੱਸਿਆ ਉਸ ਵਲੋਂ ਆਪਣੀ ਭਾਣਜੀ ਦੀ ਕੀਤੀ ਗਈ ਭਾਲ ਦੌਰਾਨ ਉਸਨੂੰ ਪਤਾ ਲੱਗਿਆ ਕਿ ਕਿਸ ਕਿਸ ਨੇ ਉਸਦੀ ਭਾਣਜੀ ਨੂੰ ਉਸਦੀ ਕੁਟਮਾਰ ਕਰਕੇ ਅਗਵਾ ਕੀਤਾ ਹੈ । ਜਿਸ ਵਿਚ ਉਸਨੇ ਦੱਸਿਆ ਕਿ ਰਾਣਾ ਪੁੱਤਰ ਹੁਸੈਨ ਦਾਸ, ਨੁੰਨ ਪੁੱਤਰ ਮੀਨ, ਹਾਸਿਮ ਪੁੱਤਰ ਹੁਸੈਨ ਵਾਸੀ ਅੰਨਗੜ੍ਹ ਅੰਮ੍ਰਿਤਸਰ, ਪ੍ਰਵੇਜ ਪੁੱਤਰ ਬਸ਼ੀਰ ਅਹਿਮਦ ਵਾਸੀ ਪਿੰਡ ਮਾਨੂੰਆ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਦੱਸੇ ਹਨ । ਪੁਲਸ ਨੇ ਪ੍ਰਾਪਤ ਸਿ਼ਕਾਇਤ ਦੇ ਆਧਾਰ ਤੇ ਉਪਰੋਕਤ ਵਿਅਕਤੀਆਂ ਨੂੰ ਦਰਜ ਕੀਤੇ ਗਏ ਕੇਸ ਵਿਚ ਨਾਮਜਦ ਕਰ ਲਿਆ ਹੈ ।

LEAVE A REPLY

Please enter your comment!
Please enter your name here