ਪੰਜਾਬੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਵਿਚ ਸੁਣਾਈ ਗਈ 75 ਸਾਲ ਦੀ ਸਜ਼ਾ

0
36
sentenced

ਅਮਰੀਕਾ, 2 ਜੂਨ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਦੇ ਦੋਸ਼ ਹੇਠ 75 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਨੂੰ 75 ਸਾਲਾਂ ਦੀ ਕੈਦ ਦੀ ਸਜ਼ਾ (75 years in prison) ਸੁਣਾਈ ਗਈ ਹੈ ਉਸਦਾ ਨਾਮ ਜੋਬਨਪ੍ਰੀਤ ਸਿੰਘ ਹੈ ਤੇ ਉਹ ਇਕ ਟਰੱਕ ਡਰਾਈਵਰ ਹੈ । ਦੱਸਣਯੋਗ ਹੈ ਕਿ ਸਜ਼ਾ ਦੇ ਨਾਲ-ਨਾਲ ਜੱਜ ਵਲੋਂ ਜੋਬਨਪ੍ਰੀਤ ਸਿੰਘ ਨੂੰ ਇਹ ਵੀ ਆਖਿਆ ਗਿਆ ਹੈ ਕਿ ਉਹ ਉਹ ਕੈਦ ਦਾ 75 ਫੀਸਦੀ ਹਿੱਸਾ ਬਿਤਾ ਕੇ 55 ਸਾਲ ਕੈਦ ਕੱਟਣ ਪਿੱਛੋਂ ਹੀ ਜਮਾਨਤ ਲਈ ਅਰਜੀ ਦੇ ਸਕਣ ਦੇ ਯੋਗ ਹੋਵੇਗਾ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਇਸੇ ਕੇਸ ਵਿਚ ਮੈਕਲੀਨ ਕਾਉਂਟੀ ਜੇਲ੍ਹ ‘ਚ 407 ਦਿਨ ਬਿਤਾ ਚੁੱਕਾ ਹੈ ।

ਕੀ ਸੀ ਪੂਰਾ ਮਾਮਲਾ

ਜੋਬਨਪ੍ਰੀਤ ਸਿੰਘ (Jobanpreet Singh) ਨੂੰ ਇਸੇ ਸਾਲ ਮਾਰਚ ਵਿਚ ਜਿਊਰੀ ਨੇ ਸਿੰਘ ਨੂੰ ਪਾਬੰਦੀ ਸ਼ੁਦਾ ਪਦਾਰਥਾਂ ਕੋਕੀਨ ਦੀ ਤਸਕਰੀ ਤੇ ਡਿਲੀਵਰੀ ਦੇ ਇਰਾਦੇ ਨਾਲ ਜਾਣ-ਬੁਝ ਕੇ ਇਹ ਸਭ ਕੁਝ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ । ਸਟੇਟ ਪੁਲਸ ਦੇ ਇਕ ਜਵਾਨ ਨੇ ਅਪ੍ਰੈਲ-2025 ਵਿਚ ਹਾਈ ਵੇ-74 `ਤੇ ਲੇਰੋਏ ਐਗਜਿ਼ਟ `ਤੇ ਇਕ ਟ੍ਰੈਫਿਕ ਸਟਾਪ ਦੌਰਾਨ ਉਸ ਤੋਂ ਇਹ ਕੋਕੀਨ ਬਰਾਮਦ ਕੀਤੀ ਸੀ ਜਦੋਂ ਉਹ ਪੋਲਟਰੀ ਨਾਲ ਸਬੰਧਤ ਇਕ ਲੋਡ ਲੈ ਕੇ ਜਾ ਰਿਹਾ ਸੀ ।

LEAVE A REPLY

Please enter your comment!
Please enter your name here