Diabetes ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਵਾਰ ਹੋ ਜਾਣ ਦੇ ਬਾਅਦ, ਜੀਵਨ ਭਰ ਇਸ ਤੋਂ ਛੁਟਕਾਰਾ ਪਾਉਣਾ ਅਸੰਭਵ ਹੋ ਜਾਂਦਾ ਹੈ। ਇਹ ਸਮੱਸਿਆ ਖਾਣ-ਪੀਣ ਵਿੱਚ ਲਾਪਰਵਾਹੀ, ਕਸਰਤ ਦੀ ਕਮੀ ਆਦਿ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਲਈ ਤੁਸੀਂ ਇਸ ਬਿਮਾਰੀ ਦਾ ਇਲਾਜ ਕੁੱਝ ਉਪਾਵਾਂ ਨਾਲ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਉਪਾਅ ਜੈਤੂਨ ਦੇ ਪੱਤਿਆਂ ਤੋਂ ਤਿਆਰ ਕੀਤਾ ਇੱਕ ਕਾੜ੍ਹਾ ਹੈ। ਜੇ ਤੁਸੀਂ ਜੈਤੂਨ ਦੇ ਪੱਤਿਆਂ ਦਾ ਕਾੜ੍ਹਾ ਬਣਾਉਂਦੇ ਹੋ ਅਤੇ ਇਸਦਾ ਨਿਯਮਤ ਸੇਵਨ ਕਰਦੇ ਹੋ, ਤਾਂ ਇਸਦਾ ਤੁਹਾਨੂੰ ਬਹੁਤ ਲਾਭ ਹੋ ਸਕਦਾ ਹੈ।
ਵੇਮਡ ਦੇ ਅਨੁਸਾਰ, ਜੈਤੂਨ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ‘ਚ ਕਰਨ ਦੀ ਸਮਰੱਥਾ ਰੱਖਦੇ ਹਨ। ਇੰਨਾ ਹੀ ਨਹੀਂ, ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਅਤੇ ਇਸਨੂੰ ਸਿਹਤਮੰਦ ਪੱਧਰ ‘ਤੇ ਬਣਾਈ ਰੱਖਣ ਵਿੱਚ ਵੀ ਇਹ ਬਹੁਤ ਮਦਦਗਾਰ ਹੈ। ਖੋਜਾਂ ਵਿੱਚ ਪਾਇਆ ਗਿਆ ਹੈ ਕਿ ਜੈਤੂਨ ਦੇ ਪੱਤਿਆਂ ਦਾ ਐਕਸਟਰੈਕਟ ਸਰੀਰ ਦੇ ਇਨਸੁਲਿਨ ਪ੍ਰਤੀਰੋਧ ਨੂੰ ਘਟਾ ਸਕਦਾ ਹੈ ਜੋ ਸ਼ੂਗਰ ਦੇ ਸਭ ਤੋਂ ਵੱਡੇ ਜੋਖਮ ਦੇ ਕਾਰਕਾਂ ਵਿੱਚੋਂ ਇੱਕ ਹੈ।
ਇਸ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਵੇਂ ਕਿ ਦਿਲ, ਕੈਂਸਰ, ਪਾਰਕਿੰਸਨ’ਸ, ਅਲਜ਼ਾਈਮਰ ਆਦਿ ਵਿੱਚ ਲਾਭ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਚਮੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜਸ਼ ਨੂੰ ਘੱਟ ਕਰਦੇ ਹਨ।
ਜੈਤੂਨ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਨ੍ਹਾਂ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲੋ। ਜਦੋਂ ਇਹ ਅੱਧਾ ਹੋ ਜਾਵੇ ਤਾਂ ਇਸ ਵਿੱਚ ਕਾਲੀ ਮਿਰਚ ਅਤੇ ਨਮਕ ਮਿਲਾਓ ਅਤੇ ਇਸਦਾ ਸੇਵਨ ਕਰੋ। ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਦੀ ਬਜਾਏ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ।









