ਭਾਰਤੀ ਐਮ. ਵੀ. ਸਨਸ਼ਾਈਨ ਟੈਂਕਰ ਸੁਰੱਖਿਅਤ ਢੰਗ ਨਾਲ ਭਾਰਤ ਲਈ ਰਵਾਨਾ

0
35
Indian ship

ਨਵੀਂ ਦਿੱਲੀ, 14 ਮਈ 2026 : ਹੋਰਮੁਜ ਜਲਡਮਰੂ (Strait of Hormuz) ਖੇਤਰ ਵਿਚੋਂ ਐਲ. ਪੀ. ਜੀ. ਟੈਂਕਰ ਐਮ. ਵੀ. ਸਨਸ਼ਾਈਨ (M. V. Sunshine) ਨੂੰ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਹੈ ।

ਜਲਡਰੂ ਤੋਂ ਸੁਰੱਖਿਅਤ ਨਿਕਲਣ ਵਾਲਾ ਇਹ 15ਵਾਂ ਜਹਾਜ਼ ਜਾ ਰਿਹਾ ਮੰਨਿਆਂ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਲ ਸੈਨਾ (Indian Navy) ਨੇ ਕਈ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਕੇ ਹੋਰਮੁਜ਼ ਜਲਡਮਰੂ ਤੋਂ ਐਲ. ਪੀ. ਜੀ. ਟੈਂਕਰ ਐਮ. ਵੀ. ਸਨਸ਼ਾਈਨ ਨੂੰ ਸੁਰੱਖਿਅਤ ਢੰਗ ਨਾਲ ਸੁਰੱਖਿਅਤ ਕੱਢ (Safely removed) ਲਿਆ ਹੈ । ਇਹ ਜਹਾਜ਼ ਫਾਰਸ ਦੀ ਖਾੜੀ ਤੋਂ ਭਾਰਤ ਜਾ ਰਿਹਾ ਹੈ, ਅਤੇ ਇਸਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ।

ਸੂਤਰਾਂ ਅਨੁਸਾਰ ਇਹ ਹਾਲ ਹੀ ਦੇ ਸਮੇਂ ਵਿੱਚ ਫਾਰਸ ਦੀ ਖਾੜੀ (Persian Gulf) ਤੋਂ ਸੁਰੱਖਿਅਤ ਢੰਗ ਨਾਲ ਲਿਜਾਇਆ ਜਾਣ ਵਾਲਾ 15ਵਾਂ ਐਲ. ਪੀ. ਜੀ. ਜਹਾਜ਼ ਹੈ । ਇਸ ਦੌਰਾਨ ਈਰਾਨ ਦੇ ਉਪ ਵਿਦੇਸ਼ ਮੰਤਰੀ, ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਵਿੱਚ ਸ਼ਾਂਤੀ ਬਹਾਲ ਕਰਨ ਨਾਲ ਸੁਰੱਖਿਆ ਅਤੇ ਪਾਰਦਰਸ਼ਤਾ ਵਧੇਗੀ । ਉਨ੍ਹਾਂ ਨੇ ਭਾਰਤ ਦੇ ਨਿਰਪੱਖ ਪਹੁੰਚ ਦੀ ਪ੍ਰਸ਼ੰਸਾ ਕੀਤੀ ਅਤੇ ਨਵੀਂ ਦਿੱਲੀ ਤੋਂ ਕਿਸੇ ਵੀ ਸ਼ਾਂਤੀ ਪਹਿਲ ਦਾ ਸਵਾਗਤ ਕਰਨ ਦੀ ਇੱਛਾ ਪ੍ਰਗਟਾਈ ।

ਕੀ ਆਖਿਆ ਈਰਾਨ ਦੇ ਵਿਦੇਸ਼ ਮੰਤਰੀ ਨੇ

ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਜਾਣ ਵਾਲੇ 15 ਐਲ.ਪੀ.ਜੀ. ਟੈਂਕਰਾਂ ਵਿੱਚੋਂ 14 ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ । 15ਵਾਂ ਟੈਂਕਰ ਆਪਣੇ ਰਸਤੇ `ਤੇ ਸੀ । ਭਾਰਤੀ ਜਲ ਸੈਨਾ ਸਮੇਤ ਕਈ ਏਜੰਸੀਆਂ ਵਿਚਕਾਰ ਤਾਲਮੇਲ ਰਾਹੀਂ, ਜਹਾਜ਼ ਹੁਣ ਸੁਰੱਖਿਅਤ ਢੰਗ ਨਾਲ ਭਾਰਤ ਵੱਲ ਵਧ ਰਿਹਾ ਹੈ ।

ਬ੍ਰਿਕਸ ਵਿਦੇਸ਼ ਮੰਤਰੀਆਂ (BRICS Foreign Ministers) ਦੀ ਮੀਟਿੰਗ ਤੋਂ ਪਹਿਲਾਂ ਇਰਾਨ ਦੇ ਉਪ-ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ (Kazam Garibabadi) ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਸਮਰਥਕ ਰਿਹਾ ਹੈ ਅਤੇ ਇਰਾਨ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਕਰਨ ਲਈ ਭਾਰਤ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਕੂਟਨੀਤਕ ਪਹਿਲ ਦਾ ਸਵਾਗਤ ਕਰੇਗਾ ।

LEAVE A REPLY

Please enter your comment!
Please enter your name here