ਐਡਵੋਕੇਟ ਨੇ ਐਸ. ਐਸ. ਪੀ. ਨੂੰ ਕੀਤੀ ਯੋਗਰਾਜ ਵਿਰੁੱਧ ਕੇਸ ਦਰਜ ਕਰਨ ਦੀ ਮੰਗ

0
104
Yograj

ਚੰਡੀਗੜ੍ਹ, 14 ਮਈ 2026 : ਪੰਜਾਬ ਦੇ ਪ੍ਰਸਿੱਧ ਅਦਾਕਾਰ (Famous actors) ਯੋਗਰਾਜ ਸਿੰਘ ਵਿਰੁੱਧ ਇਕ ਐਡਵੋਕੇਟ ਵਲੋਂ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿ਼ਕਾਇਤ ਐਸ. ਐਸ. ਪੀ. ਚੰਡੀਗੜ੍ਹ (S. S. P. Chandigarh) ਨੂੰ ਦਿੱਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਯੋਗਰਾਜ ਸਿੰਘ (Yograj Singh) ਵਿਰੁੱਧ ਉਨ੍ਹਾਂ ਦੀ ਲੜੀ ਦੇ ਇੱਕ ਵਾਇਰਲ ਕਲਿੱਪ ਵਿੱਚ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਐਸ. ਐਸ. ਪੀ. ਚੰਡੀਗੜ੍ਹ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ । ਜਿਸ ਵਿੱਚ ਇੱਕ ਔਰਤ ਇੱਕ ਮਹਿਲਾ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ ।

ਕੀ ਆਖਿਆ ਗਿਆ ਹੈ ਪਟੀਸ਼ਨ ਵਿਚ

ਵਕੀਲ ਉਜਵੱਲ ਭਸੀਨ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਯੋਗਰਾਜ ਸਿੰਘ ਦੇ ਨਾਲ-ਨਾਲ ਸਮੱਗਰੀ ਦੇ ਨਿਰਮਾਣ, ਨਿਰਦੇਸ਼ਨ ਅਤੇ ਪ੍ਰਸਾਰਣ ਵਿੱਚ ਸ਼ਾਮਲ ਲੋਕਾਂ ਵਿਰੁੱਧ ਤੁਰੰਤ ਐਫ. ਆਈ. ਆਰ. ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕਥਿਤ ਟਿੱਪਣੀ ਔਰਤਾਂ ਪ੍ਰਤੀ ਅਪਮਾਨਜਨਕ ਹੈ ।

LEAVE A REPLY

Please enter your comment!
Please enter your name here