ਸੀਨੀਅਰ ਕਾਂਗਰਸੀ ਨੇਤਾ ਆਸਕਰ ਫਰਨਾਂਡਿਸ ਦਾ ਦਿਹਾਂਤ ਹੋ ਗਿਆ ਹੈ। ਆਸਕਰ ਫਰਨਾਂਡੀਜ਼ ਨੇ ਕਰਨਾਟਕ ਦੇ ਮੰਗਲੁਰੂ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਪਿਛਲੇ ਮਹੀਨੇ ਉਹ ਘਰ ਵਿੱਚ ਯੋਗਾ ਕਰਦੇ ਸਮੇਂ ਡਿੱਗ ਗਏ ਸਨ ਜਿਸ ਕਾਰਨ ਉਨ੍ਹਾਂ ਦੇ ਦਿਮਾਗ ਵਿੱਚ ਅੰਦਰੂਨੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਆਸਕਰ ਫਰਨਾਂਡੀਜ਼ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਕਰੀਬੀ ‘ਚ ਗਿਣਿਆ ਜਾਂਦਾ ਸੀ। ਉਹ ਯੂਪੀਏ ਸਰਕਾਰ ਵਿੱਚ ਸੜਕ ਆਵਾਜਾਈ ਮੰਤਰੀ ਰਹੇ ਸਨ। ਆਸਕਰ ਫਰਨਾਂਡੀਜ਼ ਅਜੇ ਵੀ ਰਾਜ ਸਭਾ ਮੈਂਬਰ ਸਨ।