ਲੁਧਿਆਣਾ, 11 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੀ ਦੇਰ ਰਾਤ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ (shooting) ਕੇ ਮੌਤ ਦੇ ਘਾਟ ਉਤਾਰ ਕੇ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਲੁਧਿਆਣਾ ਜੋ ਬੀਤੀ ਦੇਰ ਰਾਤ ਇਕ ਘਰੇਲੂ ਝਗੜੇ ਨੂੰ ਲੈ ਕੇ ਰਿਟਾਇਰ ਫੌਜੀ ਪਿਤਾ ਨੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਦਿੱਤੀ, ਜਿਸ ਦੌਰਾਨ ਪੁੱਤਰ ਦੀ ਮੌਕੇ ‘ਤੇ ਮੌਤ (Death) ਹੋ ਗਈ ਦੇ ਵਿਚ ਮ੍ਰਿਤਕ ਪੁੱਤ ਦੀ ਪਛਾਣ ਗੁਰਸ਼ਰਨ ਸਿੰਘ ਵਜੋਂ ਹੋਈ ਹੈ । ਇਥੇ ਹੀ ਬਸ ਨਹੀਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਸੁਰਿੰਦਰ ਸਿੰਘ ਨੇ ਆਪ ਵੀ ਜ਼ਹਿਰ ਖਾ ਲਿਆ ਜਿਸ ਦੇ ਨਾਲ ਪਿਤਾ ਦੀ ਵੀ ਮੌਤ ਹੋ ਗਈ ।
ਕੀ ਕਾਰਨ ਸਾਹਮਣੇ ਆਇਆ ਝਗੜੇ ਦਾ
ਸੂਚਨਾ ਮੁਤਾਬਕ ਸੁਰਿੰਦਰ ਸਿੰਘ ਰਿਟਾਇਰਡ ਫੌਜੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਦੂਸਰਾ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸ ਕਾਰਨ ਪੁੱਤਰ ਅਕਸਰ ਇਸ ਦਾ ਵਿਰੋਧ ਕਰਦਾ ਸੀ ਅਤੇ ਕਈ ਵਾਰ ਇਸ ਨੂੰ ਲੈ ਕੇ ਵਿਵਾਦ ਹੁੰਦਾ ਸੀ । ਫਿਲਹਾਲ ਪੁਲਸ ਨੇ ਦੋਵੇਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਵਿਦੇਸ਼ ਵਿੱਚ ਰਹਿ ਰਹੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ ।





