Rupnagar – Manali National Highway ਜਾਮ ਕਰਨਗੇ ਕਿਸਾਨ, ਸਰਕਾਰ ਤੋਂ ਕੀਤੀ ਇਹ ਮੰਗ

0
61

ਚੰੜੀਗੜ੍ਹ : ਅੱਜ ਕਿਸਾਨਾਂ ਵੱਲੋਂ ਰਾਸ਼ਟਰੀ ਰੂਪਨਗਰ – ਮਨਾਲੀ ਮੁੱਖ ਮਾਰਗ ਨੂੰ ਜਾਮ ਕੀਤਾ ਜਾਵੇਗਾ। ਦੱਸ ਦਈਏ ਕਿ ਨੂਰਪੁਰ ਬੇਦੀ ਦੇ ਨਾਲ ਹੋਰ ਇਲਾਕਿਆਂ ‘ਚ ਮੱਕੀ ਦੀ ਫਸਲ ਕੀੜਿਆਂ ਨਾਲ ਖ਼ਰਾਬ ਹੋਣ ਦੇ ਚੱਲਦਿਆਂ ਇਹ ਜਾਮ ਲਗਾਇਆ ਜਾ ਰਿਹਾ ਹੈ।

ਦਰਅਸਲ ਕਿਸਾਨ ਕੀੜਿਆਂ ਵੱਲੋਂ ਖ਼ਰਾਬ ਹੋਈ ਫਸਲ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸਦੇ ਚੱਲਦਿਆਂ ਉਹ ਨੈਸ਼ਨਲ ਹਾਈਵੇਅ ‘ਤੇ ਜਾਮ ਦੀ ਤਿਆਰੀ ‘ਚ ਹਨ, ਜਿਸਦੀ ਤਿਆਰੀ ਸਵੇਰੇ 11 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਨਾਲ ਰੂਪਨਗਰ – ਮਨਾਲੀ – ਊਨਾ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਸਕਦਾ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਭਾਰੀ ਗਿਣਤੀ ‘ਚ ਉੱਥੇ ਮੌਜੂਦ ਰਹੇਗਾ।

LEAVE A REPLY

Please enter your comment!
Please enter your name here