ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਗਠ-ਜੋੜ ਸਾਥੀ ਦਲ ਬਹੁਜਨ ਸਮਾਜ ਪਾਰਟੀ ਦੇ ਨਾਲ 2 ਸੀਟਾਂ ਦੀ ਅਦਲਾ – ਬਦਲੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦੋ ਵਿਧਾਨ ਸਭਾ ਸੀਟਾਂ ਸ਼ਾਮ ਚੁਰਾਸੀ ਅਤੇ ਕਪੂਰਥਲਾ ਬਸਪਾ ਨੂੰ ਦੇਣ ਦਾ ਫ਼ੈਸਲਾ ਲਿਆ ਹੈ। ਇਸਦੇ ਬਦਲੇ ਉਸ ਤੋਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਵਿਧਾਨ ਸਭਾ ਸੀਟਾਂ ਵਾਪਸ ਲੈ ਲਈਆਂ ਗਈਆਂ ਹਨ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਮਹੀਨੇ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਨਿਰਵਾਚਨ ਖੇਤਰਾਂ ਤੋਂ ਦੋ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਸੀ। ਉਸ ਸਮੇਂ ਬਾਦਲ ਨੇ ਕਿਹਾ ਸੀ ਕਿ ਬਸਪਾ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ। ਅੰਮ੍ਰਿਤਸਰ ਉਤਰੀ ਅਤੇ ਸੁਜਾਨਪੁਰ ਸੀਟ, ਗਠ-ਜੋੜ ਦੇ ਦੋਵੇਂ ਸਾਥੀ ਦਲਾਂ ਦੇ ਵਿੱਚ ਸੀਟ ਵਟਾਂਦਰੇ ਦੇ ਤੌਰ ‘ਤੇ ਬਸਪਾ ਨੂੰ ਦਿੱਤੀ ਗਈ 20 ਸੀਟਾਂ ‘ਚ ਸ਼ਾਮਿਲ ਸਨ।