ਬ੍ਰਿਟੇਨ ਦੇ ਸੰਸਦ ਮੈਂਬਰਾਂ ‘ਤੇ ਨਵਾਂ ਡ੍ਰੈੱਸ ਕੋਡ ਹੋਇਆ ਲਾਗੂ, ਜਾਣੋ ਪੂਰਾ ਮਾਮਲਾ

0
55

ਬ੍ਰਿਟੇਨ ਵਿੱਚ ਸੰਸਦ ਦੀ ਬੈਠਕ ਹੁਣ ‘ਜ਼ੂਮ’ ‘ਤੇ ਨਹੀਂ ਹੋਵੇਗੀ। ਹੁਣ ਸਾਰੇ ਸੰਸਦ ਮੈਂਬਰ ਅੱਜ ਤੋਂ ਸਦਨ ਵਿੱਚ ਵਾਪਸ ਆਉਣਗੇ। ਉਹ ਹੁਣ ਦੇਸ਼ ਦੇ ਮੁੱਦਿਆਂ ਤੇ ਯੋਜਨਾਵਾਂ ਬਾਰੇ ਪਹਿਲਾਂ ਵਾਂਗ ਆਹਮੋ-ਸਾਹਮਣੇ ਚਰਚਾ ਕਰਨਗੇ। ਇਸ ਦੌਰਾਨ, ਸਪੀਕਰ ਸਰ ਲੰਿਡਸੇ ਹੋਇਲ ਨੇ ਸੰਸਦ ਮੈਂਬਰਾਂ ਲਈ ਕੋਵਿਡ-19 ਲੌਕਡਾਊਨ ਦੌਰਾਨ ਦੌਰਾਨ ਦਿੱਤੀ ਗਈ ਢਿੱਲ ਤੋਂ ਬਾਅਦ ‘ਹਾਊਸ ਆਫ਼ ਕਾਮਨਜ਼ ਵਿੱਚ ਆਚਰਣ ਤੇ ਸ਼ਿਸ਼ਟਾਚਾਰ ਦੇ ਨਿਯਮ’ ਨੂੰ ਅਪਡੇਟ ਕੀਤਾ ਹੈ।

ਹੋਇਲ ਤੋਂ ਪਹਿਲਾਂ ਵਾਲੇ ਸਪੀਕਰ ਜੌਨ ਬਰਕੋ ਨੇ ਕਿਹਾ ਸੀ ਕਿ ਸੰਸਦ ਮੈਂਬਰਾਂ ਲਈ ਕੋਈ ਨਿਰਧਾਰਤ ਡ੍ਰੈੱਸ ਕੋਡ ਨਹੀਂ। ਹੁਣ ਸੰਸਦ ਮੈਂਬਰਾਂ ਉੱਤੇ ਪਾਬੰਦੀਆਂ ਲਾਉਂਦਿਆਂ ਕਿਹਾ ਗਿਆ ਹੈ ਕਿ ਉਹ ਜੀਨਸ, ਚਿਨੋਜ਼, ਸਪੋਰਟਸਵੀਅਰ, ਟੀ-ਸ਼ਰਟ ਪਹਿਨ ਕੇ ਸਦਨ ਵਿੱਚ ਨਾ ਆਉਣ।

ਨਵੀਂਆਂ ਹਦਾਇਤਾਂ:

ਪੁਰਸ਼ ਸੰਸਦ ਮੈਂਬਰ ਟਾਈ-ਜੈਕਟ ਪਾਉਣਗੇ, ਸਲੀਪਰਾਂ ਤੇ ਚੱਪਲਾਂ ਵਿੱਚ ਨਾ ਆਉਣ, ਸਗੋਂ ਵਾਜਬ ਤਰੀਕੇ ਦੀਆਂ ਜੁੱਤੀਆਂ ਹੀ ਪਹਿਨਣ।

ਇਸ ਤੋਂ ਇਲਾਵਾ ਐਮਪੀ ਚੈਂਬਰ ਦੇ ਆਲੇ-ਦੁਆਲੇ, ਕਾਰੋਬਾਰੀ ਪਹਿਰਾਵਾ ਪਹਿਿਨਆ ਜਾਵੇ। ਜੀਨਸ, ਚਿਨੋਜ਼, ਸਪੋਰਟਸਵੀਅਰ ਜਾਂ ਹੋਰ ਟ੍ਰਾਊਜ਼ਰ ਤੋਂ ਬਚੋ।

ਟੀ-ਸ਼ਰਟ ਤੇ ਸਲੀਵਲੈੱਸ ਟੌਪਸ ਵਪਾਰਕ ਪਹਿਰਾਵਾ ਨਹੀਂ ਹਨ।ਇਸ ਦੀ ਵਰਤੋਂ ਨਾ ਕੀਤੀ ਜਾਵੇ।

ਸੰਸਦ ਮੈਂਬਰਾਂ ਨੂੰ ਸਕਾਰਫ਼, ਟੀ-ਸ਼ਰਟ ਜਾਂ ਬੈਜ ਨਹੀਂ ਪਹਿਨੇ ਜਾਣੇ ਚਾਹੀਦੇ ਜਿਨ੍ਹਾਂ ‘ਤੇ ਬ੍ਰਾਂਡ ਨੇਮ ਜਾਂ ਨਾਅਰੇ ਲਿਖੇ ਹੋਣ।

ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਸਦਨ ਵਿੱਚ ਬਹਿਸ ਹੋ ਰਹੀ ਹੋਵੇ, ਤਾਂ ਕਿਤਾਬਾਂ ਜਾਂ ਅਖ਼ਬਾਰ ਨਾ ਪੜ੍ਹਨ।

ਐਮਪੀ ਚੈਂਬਰ ਵਿੱਚ ਔਰਤਾਂ ਤੇ ਪੁਰਸ਼ ਬੈਗ, ਬ੍ਰੀਫਕੇਸ, ਵੱਡੇ ਹੈਂਡਬੈਗ ਨਹੀਂ ਲਿਆ ਸਕਣਗੇ।

ਸੰਸਦ ਮੈਂਬਰਾਂ ਨੂੰ ਚੈਂਬਰ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵੇਲੇ ਸਦਨ ਪ੍ਰਤੀ ਸਤਿਕਾਰ ਵਜੋਂ ਕੁਰਸੀ ਅੱਗੇ ਝੁਕਣਾ ਹੋਵੇਗਾ।

ਇਸ ਦੇ ਨਾਲ ਹੀ ਮੋਬਾਈਲ ਜਾਂ ਇਲੈਕਟ੍ਰੌਨਿਕ ਉਪਕਰਣ ਦੀ ਵਰਤੋਂ ਵੀ ਨਹੀਂ ਕੀਤੀ ਜਾਵੇਗੀ।

ਸਪੀਕਰ ਹੋਇਲ ਦਾ ਮੰਨਣਾ ਹੈ ਕਿ ਬਹਿਸ ਦਾ ਬਹੁਤ ਸਮਾਂ ਇਸ ਵਿੱਚ ਜਾਂਦਾ ਹੈ। ਇਸ ਦੇ ਨਾਲ ਹੀ, ਸਦਨ ਵਿੱਚ ਮੌਜੂਦ ਹੋਣ ਵੇਲੇ ਗਾਣੇ ਦੀ ਇਜਾਜ਼ਤ ਨਹੀਂ ਹੋਵੇਗੀ। ਦਰਅਸਲ, ਸਤੰਬਰ 2019 ਵਿੱਚ, ਇੱਕ ਲੇਬਰ ਐਮਪੀ ਨੇ ਸਦਨ ਵਿੱਚ ਗੀਤ ਗਾ ਕੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਕਾਰਵਾਈ ਮੁਲਤਵੀ ਕਰਨੀ ਪਈ।

LEAVE A REPLY

Please enter your comment!
Please enter your name here