Monkeypox ਨੇ ਵਧਾਈ ਚਿੰਤਾ, ਤੇਜ਼ੀ ਨਾਲ ਫੈਲ ਰਿਹਾ ਹੈ ਵਾਇਰਸ, ਜਾਣੋ ਇਸਦੇ ਲੱਛਣ

0
119

ਅਮਰੀਕਾ ‘ਚ Monkeypox ਪਹਿਲਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਵੀਡਨ, ਫਰਾਂਸ, ਇਟਲੀ ਤੇ ਆਸਟਰੇਲੀਆ ‘ਚ ਵੀ ਇਸਦੇ ਮਾਮਲੇ ਸਾਹਮਣੇ ਆਏ ਹਨ ਮਤਲਬ ਕਿ ਹੁਣ ਤੱਕ ਇਸਹ ਬਿਮਾਰੀ 8 ਦੇਸ਼ਾਂ ‘ਚ ਫੈਲ ਚੁੱਕੀ ਹੈ। ਇਨ੍ਹਾਂ ਸਾਰੇ ਦੇਸ਼ਾਂ ‘ਚ ਇਸਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਸ ਕੜੀ ‘ਚ ਮੰਕੀਪੋਕਸ(Monkeypox) ਨਾਂ ਦੀ ਬੀਮਾਰੀ ਨੇ ਦੁਨੀਆ ਦੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਅਤੇ ਕੁਝ ਯੂਨਾਈਟਿਡ ਕਿੰਗਡਮ, ਪੁਰਤਗਾਲ ਅਤੇ ਸਪੇਨ ਵਿੱਚ ਸ਼ੱਕੀ ਹਨ। ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ, ਕਿਉਂਕਿ ਮੰਕੀਪੋਕਸ ਦੇ ਕੇਸ ਜ਼ਿਆਦਾਤਰ ਪੱਛਮੀ ਅਤੇ ਮੱਧ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ, ਪਰ ਹੁਣ ਇਸ ਬਿਮਾਰੀ ਦੇ ਮਾਮਲੇ ਕਿਤੇ ਵੀ ਸਾਹਮਣੇ ਆ ਰਹੇ ਹਨ। ਇਹ ਬਿਮਾਰੀ ਮੰਕੀਪੌਕਸ ਨਾਮਕ ਵਾਇਰਸ ਦੁਆਰਾ ਫੈਲਦੀ ਹੈ। ਇਸ ਦੀ ਲਾਗ ਮਨੁੱਖਾਂ ਵਿੱਚ ਚੇਚਕ ਵਰਗੀ ਹੀ ਹੈ। ਸਾਲ 1958 ਵਿੱਚ ਕੈਦ ਕੀਤੇ ਬਾਂਦਰ ‘ਚ ਇਸ ਵਾਇਰਸ ਦੀ ਖੋਜ ਕੀਤੀ ਗਈ ਸੀ, ਜਿਸ ਕਾਰਨ ਇਸਨੂੰ ਮੰਕੀਪੋਕਸ ਦਾ ਨਾਮ ਦਿੱਤਾ ਗਿਆ ਸੀ।

ਇਹ ਵਾਇਰਸ ਮਰੀਜ਼ ਦੇ ਜ਼ਖ਼ਮ ਵਿੱਚੋਂ ਬਾਹਰ ਆਉਣ ਤੋਂ ਬਾਅਦ ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਤੋਂ ਇਲਾਵਾ ਮੰਕੀਬਾਂਦਰਾਂ, ਚੂਹਿਆਂ, ਗਿਲਹਰੀਆਂ ਵਰਗੇ ਜਾਨਵਰਾਂ ਦੇ ਕੱਟਣ ਨਾਲ ਜਾਂ ਉਨ੍ਹਾਂ ਦੇ ਖੂਨ ਅਤੇ ਸਰੀਰ ਦੇ ਤਰਲ ਪਦਾਰਥਾਂ ਨੂੰ ਛੂਹਣ ਨਾਲ ਵੀ  ਪੌਕਸ ਫੈਲ ਸਕਦਾ ਹੈ। ਮਾਹਿਰਾਂ ਅਨੁਸਾਰ ਸਹੀ ਢੰਗ ਨਾਲ ਪਕਾਇਆ ਹੋਇਆ ਮੀਟ ਨਾ ਖਾਣ ਜਾਂ ਸੰਕਰਮਿਤ ਜਾਨਵਰ ਦਾ ਮਾਸ ਖਾਣ ਨਾਲ ਵੀ ਤੁਸੀਂ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ।

ਯੂਕੇ ਹੈਲਥ ਸਕਿਓਰਿਟੀ ਏਜੰਸੀ ਦੇ ਅਨੁਸਾਰ, ਸੰਕਰਮਿਤ ਮਰੀਜ਼ਾਂ ਵਿੱਚ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਥਕਾਵਟ ਅਤੇ ਕੰਬਣੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਮਰੀਜ਼ਾਂ ਦੇ ਚਿਹਰਿਆਂ ‘ਤੇ ਧੱਫੜ ਨਜ਼ਰ ਆਉਣ ਲੱਗਦੇ ਹਨ, ਜੋ ਹੌਲੀ-ਹੌਲੀ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਜਾਂਦੇ ਹਨ। ਜਦੋਂ ਲਾਗ ਦਾ ਪ੍ਰਭਾਵ ਘੱਟ ਜਾਂਦਾ ਹੈ, ਇਹ ਸੁੱਕ ਜਾਂਦਾ ਹੈ ਅਤੇ ਚਮੜੀ ਤੋਂ ਵੱਖ ਹੋ ਜਾਂਦਾ ਹੈ।

ਹਾਲਾਂਕਿ ਇਸ ਵਾਰ ਦੇ ਮਾਮਲੇ ਟਰਾਂਸਮਿਸ਼ਨ ਮਾਹਿਰਾਂ ਨੂੰ ਹੈਰਾਨ ਕਰ ਰਹੇ ਹਨ। ਕਿਉਂਕਿ ਯੂਨਾਈਟਿਡ ਕਿੰਗਡਮ ਵਿੱਚ ਬਹੁਤ ਸਾਰੇ ਮਾਮਲਿਆਂ ਵਿੱਚ ਮਰੀਜ਼ ਦਾ ਦੂਸਰੇ ਮਰੀਜ਼ ਨਾਲ ਕੋਈ ਰਿਸ਼ਤਾ ਨਹੀਂ ਹੈ। ਸਿਰਫ 6 ਮਈ ਨੂੰ ਸਾਹਮਣੇ ਆਏ ਪਹਿਲੇ ਕੇਸ ਵਿੱਚ, ਸੰਕਰਮਿਤ ਹਾਲ ਹੀ ਵਿੱਚ ਨਾਈਜੀਰੀਆ ਤੋਂ ਵਾਪਸ ਆਇਆ ਸੀ। ਇਸ ਦੇ ਨਾਲ ਹੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਕੀਪੋਕਸ ਦੇ ਮਾਮਲੇ ਦਰਜ ਨਹੀਂ ਕੀਤੇ ਗਏ ਤਾਂ ਇਹ ਵਾਇਰਸ ਵੱਡੇ ਪੱਧਰ ‘ਤੇ ਫੈਲ ਸਕਦਾ ਹੈ।

LEAVE A REPLY

Please enter your comment!
Please enter your name here