ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ ਅਤੇ ਗੁੱਸਾ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਰੇ ਬਾਜ਼ਾਰ ਅੱਜ ਬੰਦ ਰਹਿਣਗੇ। ਦੱਸ ਦਈਏ ਕਿ ਬੀਤੇ ਕੱਲ੍ਹ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਬਾਜ਼ਾਰ ਬੰਦ ਰਹੇ ਅਤੇ ਕੈਂਡਲ ਮਾਰਚ ਕੱਢੇ ਗਏ।
ਦੋ ਸਪਾ ਸੈਂਟਰਾਂ ਅਤੇ ਇੱਕ ਗੈਰ ਕਾਨੂੰਨੀ ਈ- ਸਿਗਰਟਾਂ ਵੇਚਣ ਵਾਲੇ ਖ਼ਿਲਾਫ਼ ਪਰਚਾ ਦਰਜ
ਰਾਜਧਾਨੀ ਦੇ 700 ਤੋਂ ਵੱਧ ਬਾਜ਼ਾਰ, ਜਿਨ੍ਹਾਂ ਵਿੱਚ ਕਨਾਟ ਪਲੇਸ, ਚਾਂਦਨੀ ਚੌਕ, ਚਾਵੜੀ ਬਾਜ਼ਾਰ ਸ਼ਾਮਲ ਹਨ, ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਇਸ ਹਮਲੇ ਤੋਂ ਨਾਰਾਜ਼ ਦਿੱਲੀ ਦੇ ਵਪਾਰੀ ਅੱਜ ਕਈ ਬਾਜ਼ਾਰਾਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਕਰਨਗੇ। ਹਾਲਾਂਕਿ, ਇਸ ਬੰਦ ਦੌਰਾਨ ਪੈਟਰੋਲ ਪੰਪ , ਸਬਜ਼ੀਆਂ, ਮਾਲ ਦੀ ਢੋਆ-ਢੁਆਈ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।
ਦੱਸ ਦਈਏ ਕਿ ਬੀਤੇ ਦਿਨੀ ਦਿੱਲੀ ਵਿੱਚ ਪ੍ਰਮੁੱਖ ਥੋਕ ਬਾਜ਼ਾਰਾਂ ਦੀ ਇੱਕ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਦਿੱਲੀ ਹਿੰਦੁਸਤਾਨੀ ਮਰਕੈਂਟਾਈਲ ਐਸੋਸੀਏਸ਼ਨ (DHMA) ਨੇ ਬੰਦ ਦਾ ਸੱਦਾ ਦਿੱਤਾ। ਇਸਨੂੰ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT), ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (CTI), ਦਿੱਲੀ ਵਪਾਰ ਮਹਾਸੰਘ ਅਤੇ ਭਾਰਤੀ ਉਦਯੋਗ ਵਪਾਰ ਮੰਡਲ (BUVM) ਵਰਗੇ ਪ੍ਰਮੁੱਖ ਵਪਾਰਕ ਸੰਗਠਨਾਂ ਦੁਆਰਾ ਵੀ ਸਮਰਥਨ ਦਿੱਤਾ ਗਿਆ। ਕੈਟ (CAIT) ਨੇ ਕਿਹਾ, ‘ਪਹਿਲਗਾਮ ਵਿੱਚ ਹੋਏ ਦਰਦਨਾਕ ਅੱਤਵਾਦੀ ਹਮਲੇ ਨਾਲ ਵਪਾਰਕ ਭਾਈਚਾਰੇ ਵਿੱਚ ਡੂੰਘਾ ਦੁੱਖ ਅਤੇ ਗੁੱਸਾ ਹੈ।’ਮ੍ਰਿਤਕਾਂ ਨੂੰ ਸ਼ਰਧਾਂਜਲੀ ਵਜੋਂ ਅਤੇ ਸਰਕਾਰ ਨਾਲ ਮਜ਼ਬੂਤ ਇਕਜੁਟਤਾ ਵਜੋਂ ਦਿੱਲੀ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਨੇ ਦਿੱਲੀ ਵਿੱਚ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ।