ਠੰਡ ਰੁਕਣ ਦਾ ਨਾਂ ਨਹੀਂ ਲੈ ਰਹੀ । ਇਸ ਦੌਰਾਨ ਹੁਣ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਸੋਮਵਾਰ ਤੋਂ ਬਾਰਿਸ਼ ਅਤੇ ਗੜ੍ਹੇਮਾਰੀ ਦੇ ਨਾਲ ਠੰਡ ਵਧਣ ਦੀ ਸੰਭਾਵਨਾ ਹੈ । ਦੋਹਾਂ ਰਾਜਾਂ ਵਿੱਚ ਰਾਤ ਦੇ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ ‘ਚ ਨਹੀਂ ਦਿਖੇਗੀ ਪੰਜਾਬ ਤੇ ਦਿੱਲੀ ਦੀ ਝਾਕੀ, ਕੇਂਦਰ ਸਰਕਾਰ ਵੱਲੋਂ…

ਪੰਜਾਬ ਦੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ ਐਤਵਾਰ ਨੂੰ ਜਿੱਥੇ 3 ਡਿਗਰੀ ਸੈਲਸੀਅਸ ਰਿਹਾ ਤਾਂ ਹਰਿਆਣਾ ਦੇ ਸੋਨੀਪਤ ਦੇ ਜਗਦੀਸ਼ਪੁਰ ਵਿੱਚ ਰਾਤ ਦਾ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਚਾਰ ਦਿਨਾਂ ਤੱਕ ਬਾਰਿਸ਼ ਹੋਵੇਗੀ। ਪੰਜਾਬ ਵਿੱਚ 23 ਜਨਵਰੀ ਨੂੰ ਕੁਝ ਸਥਾਨਾਂ ‘ਤੇ ਜਦਕਿ 24 ਤੇ 25 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ। 26 ਜਨਵਰੀ ਨੂੰ ਵੀ ਕਈ ਥਾਵਾਂ ‘ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਤਾਮਿਲਨਾਡੂ ‘ਚ ਭਿਆਨਕ ਹਾਦਸਾ, ਕਰੇਨ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਐਤਵਾਰ ਨੂੰ ਪੰਜਾਬ ਵਿੱਚ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ, ਜਦਕਿ ਬਠਿੰਡਾ ਦਾ 5.2, ਚੰਡੀਗੜ੍ਹ ਦਾ 7.3, ਫਿਰੋਜ਼ਪੁਰ ਦਾ 4.9, ਜਲੰਧਰ ਦਾ 5.6, ਲੁਧਿਆਣਾ ਦਾ 7.2, ਪਠਾਨਕੋਟ ਦਾ 7.3 ਤੇ ਪਟਿਆਲਾ ਦਾ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਦਾ 7.4, ਭਿਵਾਨੀ ਦਾ 7.9 ਤੇ ਸਿਰਸਾ ਦਾ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ ਹਿਮਾਚਲ ਵਿੱਚ ਤਿੰਨ ਨੈਸ਼ਨਲ ਹਾਈਵੇਅ ਸਮੇਤ 252 ਸੜਕਾਂ ਅਜੇ ਵੀ ਬੰਦ ਹਨ । ਅਟਲ ਸੁਰੰਗ ਰੋਹਤਾਂਗ 3 ਦਿਨਾਂ ਬਾਅਦ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਹਾਲਾਂਕਿ ਫਿਲਹਾਲ ਸਿਰਫ ਚਾਰ ਬਾਈ ਚਾਰ ਵਾਹਨਾਂ ਨੂੰ ਹੀ ਚੱਲਣ ਦਿੱਤਾ ਜਾ ਰਿਹਾ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਬਰਫ਼ ਸਾਫ਼ ਕਰ ਦਿੱਤੀ ਹੈ ਅਤੇ ਕੇਲੋਂਗ-ਦਰਚਾ ਤੱਕ ਮਨਾਲੀ ਲੇਹ ਰਣਨੀਤਕ ਸੜਕ ਨੂੰ ਬਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 23 ਅਤੇ 24 ਨੂੰ ਬਰਫਬਾਰੀ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।