ਬਜਾਜ ਕੰਪਨੀ ਨੇ ਇਲੈਕਟ੍ਰਿਕ ਵਾਹਨ ਦੀ ਸ਼ਰੇਣੀ ਵਿੱਚ ਵੀ ਪੈਰ ਰੱਖ ਦਿੱਤਾ ਹੈ। ਸ਼ੇਅਰਡ ਇਲੈਕਟ੍ਰਿਕ ਸਟਾਰਟਅੱਪ ਯੂਲੂ ਅਤੇ ਬਜਾਜ ਆਟੋ ਵੱਲੋਂ ਇਲੈਕਟ੍ਰਿਕ ਟੂ-ਵੀਲ੍ਹਰ ਸੈਗਮੈਂਟ ਵਿੱਚ ਦੋ ਨਵੇਂ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਗਏ ਹਨ। ਦੋਵਾਂ ਸਕੂਟਰਾਂ ‘ਚ ਕੀ-ਕੀ ਫ਼ੀਚਰ ਹੋਣਗੇ ਅਤੇ ਇਨ੍ਹਾਂ ਨੂੰ ਕਿਸ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ, ਆਓ ਜਾਣਦੇ ਹਾਂ। ਬਜਾਜ ਆਟੋ ਅਤੇ ਯੂਲੂ ਨੇ ਮਿਲ ਕੇ ਬਾਜ਼ਾਰ ‘ਚ ਦੋ ਨਵੇਂ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਹਨ। ਇਨ੍ਹਾਂ ਵਿੱਚ ਮਿਰੇਕਲ ਜੀਆਰ ਅਤੇ ਡੇਕਸ ਜੀਆਰ ਸ਼ਾਮਲ ਹਨ। ਇਨ੍ਹਾਂ ਸਕੂਟਰਾਂ ਨੂੰ ਭਾਰਤੀ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।

ਯੂਲੂ ਦੇ ਸਹਿ-ਸੰਸਥਾਪਕ ਅਤੇ ਸੀਈਓ ਅਮਿਤ ਗੁਪਤਾ ਨੇ ਕਿਹਾ ਕਿ ਬਜਾਜ ਆਟੋ ਦੇ ਨਾਲ ਮਿਲ ਕੇ ਅਸੀਂ ਅਸੀਂ ਗ੍ਰੀਨ ਕਮਿਊਟਿੰਗ ਵੱਲ ਇੱਕ ਕਦਮ ਚੁੱਕਦੇ ਹੋਏ ਸਭ ਤੋਂ ਵਧੀਆ-ਇਨ-ਸੈਗਮੈਂਟ ਰਾਈਡ ਤੱਕ ਕਿਫ਼ਾਇਤੀ ਅਪਰੋਚ ਨੂੰ ਯਕੀਨੀ ਬਣਾ ਕੇ ਸ਼ਹਿਰੀ ਮੋਬਿਲਟੀ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰ ਰਹੇ ਹਾਂ। ਮੋਬਿਲਟੀ ਦੀਆਂ ਲੋੜਾਂ ਅਤੇ ਗਾਹਕਾਂ ਦੀਆਂ ਉਮੀਦਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਬਜਾਜ ਆਟੋ ਦੇ ਨਾਲ ਸਾਡੀ ਸਾਂਝੇਦਾਰੀ ਇਸ ਸਾਂਝੇ ਦ੍ਰਿਸ਼ਟੀਕੋਣ ਤੋਂ ਪੈਦਾ ਹੋਈ ਹੈ ਅਤੇ ਇਹ ਲਾਂਚ ਸਾਂਝੀ ਮੋਬਿਲਿਟੀ ਸਪੇਸ ਵਿੱਚ ਸਾਡੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰੇਗਾ। Miracle GR ਅਤੇ DeX GR ਦੋਵੇਂ ਸਮਾਰਟ ਡੌਕਲੈੱਸ ਈਵੀ ਤਕਨੀਕ ਨਾਲ ਆਉਂਦੇ ਹਨ। ਮਿਰੇਕਲ ਜੀਆਰ 25 ਕਿੱਲੋ ਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਗਤੀ ਪ੍ਰਦਾਨ ਕਰਦਾ ਹੈ, ਜਦੋਂ ਕਿ ਡੀਐਕਸ ਜੀਆਰ ਇੱਕ ਗੁਡਜ਼ ਕੈਰੀਅਰ ਨਾਲ ਆਵੇਗਾ ਜੋ 15 ਕਿਲੋਗ੍ਰਾਮ ਤੱਕ ਦਾ ਭਾਰ ਚੁੱਕ ਸਕੇਗਾ।

ਕੰਪਨੀ ਦਾ ਟੀਚਾ ਦੇਸ਼ ਵਿੱਚ ਇੱਕ ਲੱਖ ਦੋਪਹੀਆ ਵਾਹਨ ਲਾਂਚ ਕਰਨ ਦਾ ਹੈ। ਕੰਪਨੀ ਮੁਤਾਬਿਕ ਇਨ੍ਹਾਂ ਦੋਪਹੀਆ ਵਾਹਨਾਂ ਦਾ ਨਿਰਮਾਣ ਬਜਾਜ ਪਲਾਂਟ ‘ਚ ਕੀਤਾ ਜਾਵੇਗਾ। ਇਸ ਨਾਲ ਲਾਗਤ ਵਿੱਚ ਕਮੀ ਆਵੇਗੀ ਅਤੇ ਇਸ ਸਾਲ ਦੇ ਅੰਤ ਤੱਕ ਮਾਲੀਏ ਵਿੱਚ 10 ਗੁਣਾ ਵਾਧਾ ਹੋਵੇਗਾ। ਦੂਜੇ ਪਾਸੇ ਬਜਾਜ ਦੇ ਅਨੁਸਾਰ ਉਨ੍ਹਾਂ ਦੀ ਇਲੈਕਟ੍ਰਿਕ ਮੋਬਿਲਿਟੀ ਇਸ ਸ਼ਰੇਣੀ ਲਈ ਮੀਲ ਪੱਥਰ ਸਾਬਤ ਹੋਵੇਗੀ।

ਬਜਾਜ ਆਟੋ ਲਿਮਿਟੇਡ ਦੇ ਚੀਫ਼ ਬਿਜ਼ਨਸ ਡਿਵੈਲਪਮੈਂਟ ਅਫ਼ਸਰ ਐਸ ਰਵੀ ਕੁਮਾਰ ਦੇ ਅਨੁਸਾਰ, ਯੂਲੂ ਦੇ ਨਾਲ ਸਾਂਝੇਦਾਰੀ ਇਲੈਕਟ੍ਰਿਕ ਖੇਤਰ ਵਿੱਚ ਅੱਗੇ ਵਧਣ ਦੀ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। ਯੂਲੂ ਦੇ ਇਹ ਦੋਵੇਂ ਸਕੂਟਰ ਸਵੈਪ ਕਰਨ ਯੋਗ ਬੈਟਰੀ ਤਕਨੀਕ ‘ਤੇ ਆਧਾਰਿਤ ਹਨ। ਇਨ੍ਹਾਂ ਨੂੰ ਯੂਮਾ ਐਨਰਜੀ ਸੋਰਸ ‘ਤੇ ਆਧਾਰਿਤ ਬਣਾਇਆ ਗਿਆ ਹੈ। ਵਰਤਮਾਨ ਵਿੱਚ, ਲਗਭਗ 100 ਯੂਮਾ ਸਟੇਸ਼ਨ ਬੇਂਗਲੁਰੂ, ਮੁੰਬਈ ਅਤੇ ਦਿੱਲੀ ਵਿੱਚ ਸਥਾਪਿਤ ਹਨ ਅਤੇ 2024 ਤੱਕ ਉਨ੍ਹਾਂ ਦੀ ਗਿਣਤੀ ਨੂੰ 500 ਤੋਂ ਵੱਧ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।