ਭਾਰਤ ਦੀ ਪ੍ਰਮੁੱਖ ਨਿਊਜ਼ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਸ਼ਨੀਵਾਰ ਦੁਪਹਿਰ ਨੂੰ ਮਾਈਕ੍ਰੋ-ਬਲੌਗਿੰਗ ਵੈੱਬਸਾਈਟ ਨੇ @ANI ਹੈਂਡਲ ਨੂੰ ਅਚਾਨਕ ਬਲਾਕ ਕਰ ਦਿੱਤਾ। ਸਰਚ ਕਰਨ ‘ਤੇ ਇਹ ਖਾਤਾ ਮੌਜੂਦ ਨਹੀਂ ਲਿਖਿਆ ਗਿਆ।

ANI ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ ਕਿ ਟਵਿਟਰ ਨੇ ANI ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਪ੍ਰਕਾਸ਼ ਨੇ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਕਿਹਾ ਕਿ ਟਵਿੱਟਰ ਨੇ ਖਾਤਾ ਬਣਾਉਣ ਵਾਲੇ ਦੀ ਘੱਟੋ ਘੱਟ ਉਮਰ 13 ਸਾਲ ਹੋਣ ਦੇ ਨਿਯਮ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ਦੇ ਮਾਲਕ ਐਲੋਨ ਮਸਕ ਨੂੰ ਵੀ ਟੈਗ ਕੀਤਾ। ਸਮਿਤਾ ਪ੍ਰਕਾਸ਼ ਨੇ ਲਿਖਿਆ ਕਿ ‘ਸਾਡਾ ਸੋਨੇ ਦਾ ਟਿੱਕ ਖੋਹ ਲਿਆ ਗਿਆ, ਫਿਰ ਉਸ ਨੂੰ ਬਲੂ ਟਿੱਕ ਨਾਲ ਬਦਲ ਦਿੱਤਾ ਗਿਆ ਅਤੇ ਹੁਣ ਖਾਤਾ ਲਾਕ ਹੋ ਗਿਆ ਹੈ।’

ਅਗਲੇ ਟਵੀਟ ‘ਚ ਸਮਿਤਾ ਨੇ ਕਿਹਾ ਕਿ ‘ਅਸੀਂ 13 ਸਾਲ ਤੋਂ ਘੱਟ ਉਮਰ ਦੇ ਨਹੀਂ ਹਾਂ!’ ANI ਟਵਿੱਟਰ ‘ਤੇ ਆਪਣੇ ਆਪ ਨੂੰ ‘ਭਾਰਤ ਦੀ ਨੰਬਰ 1 ਮਲਟੀਮੀਡੀਆ ਨਿਊਜ਼ ਏਜੰਸੀ’ ਦੱਸਦਾ ਹੈ। ਖ਼ਬਰ ਲਿਖੇ ਜਾਣ ਤੱਕ, ਏਐਨਆਈ – ਏਐਨਆਈ ਹਿੰਦੀ, ਏਐਨਆਈ ਡਿਜੀਟਲ, ਏਐਨਆਈ ਐਮਪੀ-ਰਾਜਸਥਾਨ, ਏਐਨਆਈ ਯੂਪੀ-ਉਤਰਾਖੰਡ ਆਦਿ ਦੇ ਹੋਰ ਟਵਿੱਟਰ ਹੈਂਡਲ ਵਧੀਆ ਕੰਮ ਕਰ ਰਹੇ ਸਨ।