ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਪੁਲਿਸ ‘ਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਸਬ-ਇੰਸਪੈਕਟਰ ਦੀ ਭਰਤੀ ਕੱਢੀ ਹੈ। ਉਮੀਦਵਾਰ ਸਬ ਇੰਸਪੈਕਟਰ ਦੀ ਪੋਸਟ ਲਈ 7 ਫਰਵਰੀ ਤੋਂ 28 ਫਰਵਰੀ ਅਤੇ ਕਾਂਸਟੇਬਲ ਦੀ ਪੋਸਟ ਲਈ 15 ਫਰਵਰੀ ਤੋ 8 ਮਾਰਚ ਤਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਗ੍ਰੈਜੂਏਸ਼ਨ ਜ਼ਰੂਰੀ ਹੈ ਜਦਕਿ ਕਾਂਸਟੇਬਲ ਦੀ ਭਰਤੀ ਲਈ ਘੱਟੋ-ਘੱਟ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨੌਜਵਾਨਾਂ ਨੂੰ ਪੋਸਟ ਲਈ ਅਪਲਾਈ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਨੰਬਰ 02261306245 ਜਾਰੀ ਕੀਤਾ ਗਿਆ ਹੈ। ਕਾਂਸਟੇਬਲ ਨੂੰ ਤਨਖਾਹ ਸਕੇਲ ਮਿਤੀ 29-12-2020 ਮੁਤਾਬਕ 19,900 ਪ੍ਰਤੀ ਮਹੀਨਾ ਮਿਲੇਗਾ। 18 ਸਾਲ ਤੋਂ 28 ਸਾਲ ਤਕ ਦੇ ਯੁਵਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲੇ ਪੁਰਸ਼ਾਂ ਦੀ ਹਾਈਟ 5 ਫੁੱਟ 7 ਇੰਚ ਤੇ ਔਰਤਾਂ ਦੀ 5 ਫੁੱਟ 2 ਇੰਚ ਹੋਣੀ ਲਾਜ਼ਮੀ ਹੈ।