ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ। ਰਾਘਵ ਚੱਢਾ ਨੂੰ ਯੂਕੇ ਦੀ ਸੰਸਦ ਵਿੱਚ ਪੁਰਸਕਾਰ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ‘ਇੰਡੀਆ ਯੂਕੇ ਆਊਟਸਟੈਂਡਿੰਗ ਆਨਰ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਰਾਘਵ ਚੱਢਾ ਨੂੰ ਸਰਕਾਰ, ਰਾਜਨੀਤੀ, ਕਾਨੂੰਨ ਅਤੇ ਸਮਾਜ ਸ਼੍ਰੇਣੀ ਲਈ ਸ਼ਾਨਦਾਰ ਪ੍ਰਾਪਤੀਕਰਤਾ ਵਜੋਂ ਚੁਣਿਆ ਗਿਆ ਹੈ।

ਇੰਡੀਆ ਯੂਕੇ ਅਚੀਵਰਜ਼ ਆਨਰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਯੂਕੇ ਵਿੱਚ ਅਧਿਐਨ ਕਰ ਰਹੇ ਨੌਜਵਾਨ ਭਾਰਤੀਆਂ ਦੀਆਂ ਵਿੱਦਿਅਕ ਅਤੇ ਵਪਾਰਕ ਪ੍ਰਾਪਤੀਆਂ ਦੇ ਸਨਮਾਨ ਦੇ ਰੂਪ ‘ਚ ਮਨਾਇਆ ਜਾ ਰਿਹਾ ਹੈ।