ਘਰੇਲੂ ਕੰਪਨੀ pTron ਨੇ ਆਪਣੀ ਨਵੀਂ ਸਮਾਰਟਵਾਚ pTron Force X12N ਨੂੰ ਲਾਂਚ ਕਰ ਦਿੱਤਾ ਹੈ। pTron Force X12N ਨੂੰ ਖਾਸਤੌਰ ‘ਤੇ ਉਨ੍ਹਾਂ ਲਈ ਪੇਸ਼ ਕੀਤਾ ਗਿਆ ਹੈ ਜੋ ਘੱਟ ਕੀਮਤ ‘ਚ ਕਾਲਿੰਗ ਅਤੇ ਸਟਾਈਲਿਸ਼ ਸਮਾਰਟਵਾਚ ਚਾਹੁੰਦੇ ਹਨ। pTron Force X12N ਦੇ ਨਾਲ ਇਨਬਿਲਟ ਗੇਮ ਵੀ ਮਿਲੇਗੀ। ਇਸਤੋਂ ਇਲਾਵਾ ਇਸਦੀ ਬਾਡੀ ਮੈਟਲ ਦੀ ਹੈ।
pTron Force X12N ਦੀ ਕੀਮਤ 1199 ਰੁਪਏ ਰੱਖੀ ਗਈ ਹੈ। ਇਸਦੇ ਨਾਲ 1.85 ਇੰਚ ਦੀ ਐੱਚ.ਡੀ. ਸਕਰੀਨ ਹੈ ਜਿਸ ‘ਤੇ 2.5ਡੀ ਕਰਵਡ ਗਲਾਸ ਦੀ ਪ੍ਰੋਟੈਕਸ਼ਨ ਹੈ। ਵਾਚ ਦੇ ਨਾਲ ਇਕ ਰੋਟੇਟੇਬਲ ਕਰਾਊਨ ਵੀ ਮਿਲਦਾ ਹੈ। pTron Force X12N ਦੇ ਨਾਲ 130+ ਵਾਚ ਫੇਸਿਜ਼ ਮਿਲਦੇ ਹਨ ਅਤੇ ਇਸਦੀ ਬੈਟਰੀ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।
pTron Force X12N ‘ਚ ਹੈਲਥ ਫੀਚਰਜ਼ ਦੇ ਤੌਰ ‘ਤੇ ਹਾਰਟ ਰੇਟ ਟ੍ਰੈਕਿੰਗ, ਡੇਲੀ ਐਕਟੀਵਿਟੀ ਟ੍ਰੈਕਿੰਗ, ਬਲੱਡ ਆਕਸੀਜਨ ਟ੍ਰੈਕਰ ਅਤੇ ਬ੍ਰਿਦਿੰਗ ਐਕਸਰਾਈਜ਼ ਸ਼ਾਮਲ ਹਨ। ਕੁਨੈਕਟੀਵਿਟੀ ਲਈ ਇਸ ਘੜੀ ‘ਚ ਬਲੂਟੁੱਥ 5.0 ਮਿਲਦਾ ਹੈ। ਵਾਚ ਦੇ ਨਾਲ ਕਾਲਿੰਗ ਦੀ ਵੀ ਸੁਵਿਧਾ ਹੈ ਅਤੇ ਇਸ ਲਈ ਮਾਈਕ ਅਤੇ ਸਪੀਕਰ ਵੀ ਹੈ। ਇਸ ਸਮਾਰਟਵਾਚ ‘ਚ ਤੁਸੀਂ 8 ਫੇਵਰੇਟ ਕਾਨਟੈਕਟ ਸੇਵ ਕਰ ਸਕਦੇ ਹੋ। pTron Force X12N ਨਾਲ ਤੁਸੀਂ ਫੋਨ ਦੇ ਕੈਮਰੇ ਅਤੇ ਫੋਨ ‘ਚ ਪਲੇਅ ਹੋ ਰਹੇ ਮਿਊਜ਼ਿਕ ਨੂੰ ਕੰਟਰੋਲ ਕਰ ਸਕਦੇ ਹੋ। ਇਸਦੇ ਨਾਲ ਸਿਲੀਕਾਨ ਸਟ੍ਰੈਪ ਮਿਲਦਾ ਹੈ। ਇਸ ਘੜੀ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਹਰ ਤਰ੍ਹਾਂ ਦੇ ਫੋਨ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।