ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਾਰੀਖ ਵਿਚ ਬਦਲਾਅ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੋਣ ਵਾਲੀ ਸਾਲਾਨਾ ਪ੍ਰੀਖਿਆ ਦੇ ਮਾਮਲੇ ‘ਤੇ ਅਥਾਰਟੀ ਵੱਲੋਂ ਸਾਰੇ ਪੱਖਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ।

ਜਾਰੀ ਕੀਤੀਆਂ ਗਈਆਂ ਨਵੀਆਂ ਤਾਰੀਖਾਂ ਮੁਤਾਬਕ 5ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 27 ਫਰਵਰੀ ਤੋਂ 6 ਮਾਰਚ ਤੱਕ, 8 ਵੀਂ ਸ੍ਰੇਣੀ ਦੀ ਪ੍ਰੀਖਿਆ 25 ਫਰਵਰੀ ਤੋਂ 21 ਮਾਰਚ ਤੱਕ, 10 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 24 ਮਾਰਚ ਤੋਂ 20 ਅ੍ਰਪੈਲ ਤੱਕ, 12 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 20 ਫਰਵਰੀ ਤੋਂ 20 ਅਪ੍ਰੈਲ ਤੱਕ ਹੋਵੇਗੀ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਗਠਿਤ ਕਮੇਟੀ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਕੀਤਾ ਦੌਰਾ, ਜਲਦ ਰਿਪੋਰਟ ਕਰੇਗੀ…

ਇਸ ਤੋਂ ਇਲਾਵਾ ਸੀਬੀਐੱਸਈ ਵੱਲੋਂ ਤਾਰੀਖਾਂ 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਕਰਨ, ਜੀ-20 ਸਿਖਰ ਸੰਮੇਲਨ, ਹੋਲਾ ਮਹੱਲਾ, ਬੋਰਡ ਦੇ ਪ੍ਰਸ਼ਾਸਕੀ/ਵਿੱਤੀ ਪੱਖ ਦੇ ਨਤੀਜੇ ਐਲਾਨੇ ਜਾਣ ਦੀ ਤਰੀਕ ਤੇ ਨਵੇਂ ਸੈਸ਼ਨ ਦੀ ਕਲਾਸ ਸ਼ੁਰੂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆਵਾਂ ਦੀ ਤਾਰੀਖਾਂ ਵਿਚ ਬਦਲਾਅ ਕੀਤਾ ਹੈ।