ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਉਣ ਦੇ ਬਾਅਦ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤਾ। ਉਨ੍ਹਾਂ ਨੂੰ ਸੂਰਤ ਸੈਸ਼ਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਅਜੇ ਉਨ੍ਹਾਂ ਕੋਲ ਉਪਰ ਦੀ ਅਦਾਲਤ ਵਿਚ ਅਪੀਲ ਕਰਨ ਦਾ ਬਦਲ ਹੈ। ਦੂਜੇ ਪਾਸੇ ਰਾਹੁਲ ਦੇ ਖਿਲਾਫ ਇਸ ਕਾਰਵਾਈ ‘ਤੇ ਕਾਂਗਰਸ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਦੁਨੀਆ ਨੂੰ ਬਹੁਤ ਹੀ ਖਰਾਬ ਸੰਕੇਤ ਭੇਜ ਰਿਹਾ ਹੈ।
ਰਾਹੁਲ ਗਾਂਧੀ ਅੱਜ ਕਾਂਗਰਸ ਮੁੱਖ ਦਫਤਰ ਵਿਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਹ ਮੈਂਬਰਸ਼ਿਪ ਰੱਦ ਹੋਣ ਬਾਰੇ ਗੱਲ ਕਰ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਬੈਠਕ ਕਰਕੇ ਮੈਂਬਰਸ਼ਿਪ ਰੱਦ ਹੋਣ ਦੇ ਫੈਸਲੇ ਖਿਲਾਫ ਦੇਸ਼ ਭਰ ਵਿਚ ਅੰਦੋਲਨ ਕਰਨ ਦਾ ਫੈਸਲਾ ਲਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ‘ਤੇ ਹਮਲਾ ਹੋ ਰਿਹਾ ਹੈ। ਸੰਸਦ ਵਿਚ ਮੰਤਰੀਆਂ ਨੇ ਮੇਰੇ ਖਿਲਾਫ ਝੂਠ ਬੋਲਿਆ। ਸੰਸਦ ਤੋਂ ਮੇਰੇ ਭਾਸ਼ਣਾਂ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਸਵਾਲ ਪੁੱਛਣਾ ਨਹੀਂ ਬੰਦ ਕਰਾਂਗਾ, ਮੈਂ ਡਰਨ ਵਾਲਾ ਨਹੀਂ ਹਾਂ।
ਮੈਂ ਸੰਸਦ ਵਿਚ ਇਹ ਸਵਾਲ ਪੁੱਛਿਆ ਕਿ ਅਡਾਨੀ ਜੀ ਦੀ ਸ਼ੈੱਲ ਕੰਪਨੀ ਵਿਚ 20,000 ਕਰੋੜ ਕਿਸੇ ਨੇ ਨਿਵੇਸ਼ ਕੀਤਾ। ਇਹ ਰਕਮ ਕਿਸ ਦੀ। ਮੈਂ ਸੰਸਦ ਵਿਚ ਦੱਸਿਆ ਕਿ ਪੀਐੱਮ ਮੋਦੀ ਤੇ ਅਡਾਨੀ ਵਿਚ ਕੀ ਰਿਸ਼ਤਾ ਹੈ। ਮੈਂ ਉਨ੍ਹਾਂ ਨੂੰ ਸਬੂਤ ਵੀ ਦਿੱਤੇ।