ਸੀਨੀਅਰ ਆਈਪੀਐਸ ਅਫ਼ਸਰ ਕੁਲਦੀਪ ਚਾਹਲ ਨੂੰ ਜਲੰਧਰ ਦੇ ਨਵੇਂ ਕਮਿਸ਼ਨਰ ਪੁਲਿਸ ਲਾਇਆ ਗਿਆ ਹੈ। ਚਾਹਲ ਚੰਡੀਗੜ੍ਹ ਤੋਂ ਡੈਪੂਟੇਸ਼ਨ ਤੋ ਪਰਤੇ ਸੀ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਡੀਆਈਜੀ ਵਲੋਂ ਪ੍ਰਮੋਸ਼ਨ ਹੋਈ ਸੀ। ਪੰਜਾਬ ਸਰਕਾਰ ਵਲੋਂ ਕੀਤੇ ਗਏ 24 ਪੁਲਿਸ ਅਫ਼ਸਰਾਂ ਦੇ ਤਬਾਦਲਿਆਂ ਦੀ ਸੂਚੀ ਵਿੱਚ ਕੁਲਦੀਪ ਚਾਹਲ ਦਾ ਨਾਮ ਵੀ ਸ਼ਾਮਲ ਹੈ। ਸਰਕਾਰ ਨੇ ਉਨ੍ਹਾਂ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਹੈ।