ਰਿਲਾਇੰਸ ਜੀਓ (Reliance Jio) ਦੇਸ਼ ਵਿੱਚ ਆਪਣੇ 5ਜੀ ਨੈੱਟਵਰਕ ਨੂੰ ਲਗਾਤਾਰ ਵਧਾ ਰਿਹਾ ਹੈ। ਪਰ ਹੁਣ ਇਸਦੇ ਨਾਲ ਹੀ ਕੰਪਨੀ ਨੇ ਦੋ ਨਵੇਂ ਪ੍ਰੀਪੇਡ ਪਲਾਨ ਵੀ ਲਾਂਚ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਪਲਾਨਸ ‘ਚ ਯੂਜ਼ਰਜ਼ ਨੂੰ ਪ੍ਰਤੀ ਦਿਨ 2.5GB ਡਾਟਾ ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ।

ਜੀਓ ਦੇ ਨਵੇਂ ਪਲਾਨਜ਼

1. 349 ਪਲਾਨ : ਰਿਲਾਇੰਸ ਜੀਓ ਦੇ 349 ਪਲਾਨ ‘ਚ ਯੂਜ਼ਰਜ਼ ਨੂੰ ਪ੍ਰਤੀ ਦਿਨ 2.5 ਜੀਬੀ ਡਾਟਾ ਮਿਲਦਾ ਹੈ। ਜਿਸ ਕਾਰਨ ਯੂਜ਼ਰਜ਼ ਪੂਰੇ ਪੈਕ ‘ਚ ਕੁੱਲ 75 ਜੀਬੀ ਡਾਟਾ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਪਲਾਨ ‘ਚ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਵੀ ਮੌਜੂਦ ਹੈ। ਇਸ ਪਲਾਨ ਵਿੱਚ ਰੋਜ਼ਾਨਾ 100 SMS ਉਪਲਬਧ ਹਨ। ਇਸ ਤੋਂ ਇਲਾਵਾ ਪਲਾਨ ‘ਚ Jio TV, Jio Cinema, Jio Security ਅਤੇ Jio Cloud ਦੀ ਸੁਵਿਧਾ ਵੀ ਉਪਲਬਧ ਹੈ। ਯੂਜ਼ਰਜ਼ ਨੂੰ ਪਲਾਨ ‘ਚ 30 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਪਲਾਨ ‘ਚ 5ਜੀ ਲਈ ਜੀਓ ਦਾ ਵੈਲਕਮ ਆਫਰ ਉਪਲਬਧ ਹੋਵੇਗਾ।

2. 899 ਪਲਾਨ : ਰਿਲਾਇੰਸ ਜਿਓ ਦੇ 899 ਪਲਾਨ ‘ਚ ਵੀ ਯੂਜ਼ਰਜ਼ ਨੂੰ 2.5 ਜੀਬੀ ਡਾਟਾ ਪ੍ਰਤੀ ਦਿਨ ਮਿਲਦਾ ਹੈ। ਜਿਸ ਕਾਰਨ ਯੂਜ਼ਰਜ਼ ਪੂਰੇ ਪੈਕ ‘ਚ ਕੁੱਲ 225 ਜੀਬੀ ਡਾਟਾ ਪ੍ਰਾਪਤ ਕਰ ਸਕਣਗੇ।

ਇਸ ਦੇ ਨਾਲ ਹੀ ਪਲਾਨ ‘ਚ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਵੀ ਮੌਜੂਦ ਹੈ। ਇਸ ਪਲਾਨ ਵਿੱਚ ਰੋਜ਼ਾਨਾ 100 SMS ਉਪਲਬਧ ਹਨ। ਇਸ ਤੋਂ ਇਲਾਵਾ ਇਸ ਪਲਾਨ ‘ਚ Jio TV, Jio Cinema, Jio Security ਅਤੇ Jio Cloud ਦੀ ਸੁਵਿਧਾ ਵੀ ਉਪਲਬਧ ਹੈ। ਯੂਜ਼ਰਸ ਨੂੰ ਪਲਾਨ ‘ਚ 90 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ ‘ਚ 5ਜੀ ਲਈ ਜੀਓ ਦਾ ਵੈਲਕਮ ਆਫਰ ਵੀ ਮਿਲੇਗਾ। ਪਲਾਨ ਦੀ ਕੀਮਤ 899 ਰੁਪਏ ਹੈ।

ਰਿਲਾਇੰਸ ਜੀਓ ਨੇ ਹੁਣ ਤਕ ਦੇਸ਼ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿਚ ਆਪਣੀ 5G ਸੇਵਾ ਨੂੰ Jio True 5G ਦੇ ਰੂਪ ਵਿੱਚ ਸ਼ੁਰੂ ਕੀਤਾ ਹੈ। ਕੰਪਨੀ ਦਾ ਟੀਚਾ ਇਸ ਸਾਲ ਦੇ ਅਖੀਰ ਤਕ ਦੇਸ਼ ਭਰ ਵਿੱਚ ਆਪਣੇ 5ਜੀ ਨੈੱਟਵਰਕ ਨੂੰ ਪਹੁੰਚਾਉਣ ਦਾ ਹੈ। ਹਾਲ ਹੀ ਵਿੱਚ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਕੰਪਨੀ ਨੇ ਛੱਤੀਸਗੜ੍ਹ, ਬਿਹਾਰ ਤੇ ਝਾਰਖੰਡ ਸੂਬਿਆਂ ‘ਚ ਵੀ ਆਪਣੀਆਂ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ।