ਦੁਬਈ ‘ਚ ਨੌਕਰੀ ਦਾ ਸੁਪਨਾ ਦਿਖਾ ਕੇ ਲੀਬੀਆ ਵਿਚ ਮਜ਼ਦੂਰੀ ਲਈ ਭੇਜੇ ਗਏ 12 ਭਾਰਤੀਆਂ ਨੂੰ ਸਰਕਾਰ ਨੇ ਛੁਡਵਾ ਲਿਆ ਹੈ। ਸਾਰਿਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਛੁਡਾਉਣ ਦਾ ਕੰਮ ਨੈਸ਼ਨਲ ਮਾਇਨਾਰਿਟੀ ਕਮਿਸ਼ਨ ਨੇ ਕੀਤਾ।

ਇਨ੍ਹਾਂ ਲੋਕਾਂ ਨੇ ਵਤਨ ਪਰਤ ਕੇ ਆਪਬੀਤੀ ਸੁਣਾਈ ਹੈ। ਲੀਬੀਆ ਤੋਂ ਪਰਤੇ ਲੋਕਾਂ ਵਿਚ ਜ਼ਿਆਦਾਤਰ ਸਿੱਖ ਧਰਮ ਦੇ ਲੋਕ ਹਨ ਜੋ ਪੰਜਾਬ ਤੋਂ ਹਨ। ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਲੀਬੀਆ ਵਿਚ ਬਿਨਾਂ ਤਨਖਾਹ ਤੋਂ ਕੰਮ ਕਰਵਾਇਆ ਜਾਂਦਾ ਸੀ। ਭੁੱਖਾ ਰੱਖ ਕੇ ਮਾਰਕੁੱਟ ਵੀ ਕੀਤੀ ਜਾਂਦੀ ਸੀ।

ਕੋਰੋਨਾ ਦੌਰਾਨ ਲੱਗੇ ਲਾਕਡਾਊਨ ਵਿਚ ਉਨ੍ਹਾਂ ਦੀ ਨੌਕਰੀ ਚਲੀ ਗਈ। ਏਜੰਟਾਂ ਨੇ ਇਨ੍ਹਾਂ 12 ਲੋਕਾਂ ਨੂੰ ਦੁਬਈ ਵਿਚ ਚੰਗੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ। ਹਾਲਾਂਕਿ ਇਹ ਲੋਕ ਜਦੋਂ ਦੁਬਈ ਪਹੁੰਚੇ ਤਾਂ ਇਨ੍ਹਾਂ ਨੂੰ ਕਿਹਾ ਗਿਆ ਕਿ ਇਥੇ ਇਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ।

ਇਕ ਪੀੜਤ ਨੇ ਦੱਸਿਆ ਕਿ ਸਾਨੂੰ ਨਾਂ ਤਾਂ ਠੀਕ ਤਰ੍ਹਾਂ ਖਾਣਾ ਦਿੱਤਾ ਜਾਂਦਾ ਸੀ ਤੇ ਨਾ ਹੀ ਕੰਮ ਦੇ ਬਦਲੇ ਤਨਖਾਹ ਦਿੱਤੀ ਜਾਂਦੀ ਸੀ। ਲੀਬੀਆ ਤੋਂ ਬਚਾਏ ਗਏ 12 ਲੋਕਾਂ ਵਿਚ ਪੰਜਾਬ ਤੋਂ ਇਲਾਵਾ ਇਕ ਵਿਅਕਤੀ ਬਿਹਾਰ ਦਾ ਤੇ ਇਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਵੀ ਹੈ।

ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਨੌਕਰੀ ਦੇ ਝੂਟੇ ਵਾਅਦਿਆਂ ਤੋਂ ਲੋਕਾਂ ਨੂੰ ਅਲਰਟ ਕਰਨ ਲਈ ਨੈਸ਼ਨਲ ਮਾਨਿਰਟੀ ਕਮਿਸ਼ਨ ਨੇ ਦੇਸ਼ ਭਰ ਲਈ ਇਕ ਐਡਵਾਇਜਰੀ ਜਾਰੀ ਕਰੇਗਾ। ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ਤੋਂ ਵੀ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਝੂਠੇ ਵਾਅਦੇ ਕਰਨ ਵਾਲੇ ਏਜੰਟਾਂ ਤੋਂ ਬਚਣ ਲਈ ਸਹੀ ਕਦਮ ਚੁੱਕਣ ਨੂੰ ਕਿਹਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ 12 ਲੋਕਾਂ ਨੂੰ ਛੁਡਾਉਣ ਲਈ ਅਫਰੀਕੀ ਦੇਸ਼ ਟਿਊਨੀਸ਼ੀਆ ਨਾਲ ਵੀ ਸੰਪਰਕ ਕੀਤਾ ਗਿਆ ਸੀ। ਇਨ੍ਹਾਂ ਨੂੰ ਫਰਵਰੀ ਤੇ ਮਾਰਚ ਵਿਚ ਦੋ ਬੈਚ ਵਿਚ ਵਾਪਸ ਭਾਰਤ ਲਿਆਂਦਾ ਗਿਆ।