ਭਾਰਤ ਦੀ ਨੰਬਰ ਇਕ ਦੌੜਾਕ ਦੁਤੀ ਚੰਦ ਨੂੰ ਮੁਕਾਬਲੇ ਤੋਂ ਬਾਹਰ ਹੋਏ ਟੈਸਟ ਵਿਚ ਪਾਬੰਦੀਸ਼ੁਦਾ ਐਨਾਬੋਲਿਕ ਸਟੇਰਾਇਡ ਦੇ ਸੇਵਨ ਦੀ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਏਸ਼ੀਅਨ ਖੇਡਾਂ 2018 ਵਿੱਚ 100 ਅਤੇ 200 ਮੀਟਰ ਦੌੜ ਵਿੱਚ ਦੂਜੇ ਸਥਾਨ ‘ਤੇ ਰਹੀ ਦੂਤੀ 100 ਮੀਟਰ ਵਿੱਚ ਮੌਜੂਦਾ ਰਾਸ਼ਟਰੀ ਚੈਂਪੀਅਨ ਹੈ।

ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਦੂਤੀ ਚੰਦ ਨੂੰ ਐਂਡਰੀਨ, ਓਸਟਰਾਈਨ ਅਤੇ ਲਿਗਾਂਡ੍ਰੋਲ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਦੁਤੀ ਨੂੰ ਲਿਖੇ ਪੱਤਰ ‘ਚ ਏ.ਏ.ਐੱਫ. ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਤੁਹਾਡੇ ਏ ਨਮੂਨੇ ਦੀ NDTL (ਨੈਸ਼ਨਲ ਡੋਪ ਟੈਸਟ ਲੈਬਾਰਟਰੀ) ਵਿਚ ਵਾਡਾ (ਵਿਸ਼ਵ ਡੋਪਿੰਗ ਰੋਕੂ ਏਜੰਸੀ) ਦੀ ਪ੍ਰਕਿਰਿਆ ਦੇ ਤਹਿਤ ਜਾਂਚ ਕੀਤੀ ਗਈ ਅਤੇ ਨਤੀਜਾ ਪਾਜ਼ੇਟਿਵ ਆਇਆ ਹੈ।

ਇਹ ਨਮੂਨਾ ਪਿਛਲੇ ਸਾਲ 5 ਦਸੰਬਰ ਨੂੰ ਟੂਰਨਾਮੈਂਟ ਤੋਂ ਬਾਹਰ ਹੋਏ ਮੁਕਾਬਲੇ ਵਿੱਚ ਲਿਆ ਗਿਆ ਸੀ। ਪੱਤਰ ਵਿੱਚ ਦੁਤੀ ਨੂੰ ਇਸਦੇ ਨਤੀਜਿਆਂ ਬਾਰੇ ਵੀ ਚੇਤਾਵਨੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਲੈਟਰ ਕੰਟੈਂਟ ਨੂੰ ਧਿਆਨ ਨਾਲ ਪੜ੍ਹੋ ਜਿਸ ਵਿਚ ਇਸ ਦੇ ਨਤੀਜਿਆਂ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਦੁਤੀ ਚੰਦ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਂ ਕਈ ਟੈਸਟ ਦਿੱਤੇ ਹਨ ਪਰ AFI ਨੇ ਮੈਨੂੰ ਕੁਝ ਨਹੀਂ ਦੱਸਿਆ ਹੈ।