ਭਾਰਤ-ਨਿਊਜ਼ੀਲੈਂਡ ਵਨਡੇ ਸੀਰੀਜ਼ ਦਾ ਤੀਜਾ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 34 ਓਵਰਾਂ ‘ਚ ਦੋ ਵਿਕਟਾਂ ‘ਤੇ 267 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਈਸ਼ਾਨ ਕਿਸ਼ਨ ਕ੍ਰੀਜ਼ ‘ਤੇ ਹਨ।

ਸ਼ੁਭਮਨ ਗਿੱਲ (112 ਦੌੜਾਂ) ਆਪਣਾ ਚੌਥਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਬਲੇਅਰ ਟੇਕਨਰ ਦੀ ਗੇਂਦ ‘ਤੇ ਆਊਟ ਹੋ ਗਿਆ। ਉਸ ਨੂੰ ਕੋਨਵੇ ਨੇ ਫੜ ਲਿਆ ਸੀ। ਉਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਆਪਣਾ 30ਵਾਂ ਵਨਡੇ ਸੈਂਕੜਾ ਪੂਰਾ ਕਰਕੇ ਆਊਟ ਹੋ ਗਏ। ਉਸ ਨੂੰ ਮਾਈਕਲ ਬ੍ਰੇਸਵੈੱਲ ਨੇ ਬੋਲਡ ਕੀਤਾ। ਦੋਵਾਂ ਵਿਚਾਲੇ 157 ਗੇਂਦਾਂ ‘ਚ 212 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ।

ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਨੂੰ ਮਜ਼ਬੂਤ ​​ਸ਼ੁਰੂਆਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਵਲੋਂ ਮੈਚ ‘ਚ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਲਾਏ। ਰੋਹਿਤ ਸ਼ਰਮਾ 9 ਚੌਕੇ ਤੇ 6 ਛੱਕੇ ਜੜ ਕੇ 101 ਦੌੜਾਂ ਦੇ ਨਿੱਜੀ ਸਕੋਰ ‘ਤੇ ਬ੍ਰੇਸਵੈਲ ਵਲੋਂ ਬੋਲਡ ਕਰ ਪਵੇਲੀਅਨ ਪਰਤ ਗਏ।

ਇਸ ਤੋਂ ਬਾਅਦ ਸ਼ੁਭਮਨ ਵੀ 13 ਚੌਕੇ ਤੇ 5 ਛੱਕੇ ਲਗ ਕੇ 112 ਦੌੜਾਂ ਦੇ ਨਿੱਜੀ ਸਕੋਰ ‘ਤੇ ਟਿਕਨਰ ਵਲੋਂ ਆਊਟ ਹੋ ਗਏ। ਦੋਵਾਂ ਨੇ 157 ਗੇਂਦਾਂ ‘ਤੇ 212 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਰੋਹਿਤ ਨੇ ਆਪਣੇ ਵਨਡੇ ਕਰੀਅਰ ਦਾ 30ਵਾਂ ਸੈਂਕੜਾ ਲਗਾਇਆ। ਇਸ ਤਰ੍ਹਾਂ ਗਿੱਲ ਨੇ ਆਪਣਾ ਛੇਵਾਂ ਸੈਂਕੜਾ ਪੂਰਾ ਕੀਤਾ।

ਕਪਤਾਨ ਰੋਹਿਤ ਦੇ ਬੱਲੇ ਤੋਂ ਤਿੰਨ ਸਾਲ ਬਾਅਦ ਵਨਡੇ ਸੈਂਕੜਾ ਆਇਆ ਹੈ। ਇਸ ਤਰ੍ਹਾਂ ਗਿੱਲ ਨੇ ਪਿਛਲੇ ਚਾਰ ਮੈਚਾਂ ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ ਹੈ। 2019 ਤੋਂ ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਰੋਹਿਤ ਅਤੇ ਰਾਹੁਲ ਅਜਿਹਾ ਕਰ ਚੁੱਕੇ ਹਨ।