Hero Optima ਨੇ ਭਾਰਤੀ ਬਾਜ਼ਾਰ ਵਿਚ 85000 ਦੀ ਸ਼ੁਰੂਆਤੀ ਕੀਮਤ ‘ਤੇ ਆਪਣੇ CX ਅਤੇ NYX ਨੂੰ ਲਾਂਚ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਬੈਟਰੀ ਪੈਕ ਅਤੇ ਰੇਂਜ ਬਾਰੇ। ਕੰਪਨੀ ਨੇ Optima CX5.0 (ਡਿਊਲ-ਬੈਟਰੀ), Optima CX2.0 (ਸਿੰਗਲ ਬੈਟਰੀ), ਅਤੇ NYX CX5.0 (ਡਿਊਲ-ਬੈਟਰੀ) ਨਾਂ ਦੇ ਕੁੱਲ ਤਿੰਨ ਨਵੇਂ ਪ੍ਰੋਡਕਟ ਦਾ ਖੁਲਾਸਾ ਕੀਤਾ ਹੈ। ਤਿੰਨੋਂ ਇਲੈਕਟ੍ਰਿਕ ਸਕੂਟਰ ਜਾਪਾਨੀ ਤਕਨੀਕ ਨਾਲ ਕਈ ਐਡਵਾਂਸ ਫੀਚਰਜ਼ ਨਾਲ ਲੈਸ ਹਨ ਜਿਸ ਵਿੱਚ ਜਰਮਨ ECU ਤਕਨੀਕ ਸ਼ਾਮਿਲ ਹੈ।

ਬੈਟਰੀ ਪੈਕ

Optima CX5.0 ‘ਚ 3 kWh C5 Li-ion ਬੈਟਰੀ ਲੱਗੀ ਹੈ। ਇਹ ਸ਼ਹਿਰ ਦੀਆਂ ਸੜਕਾਂ ‘ਤੇ 55 ਕਿਲੋਮੀਟਰ ਪ੍ਰਤੀ ਘੰਟਾ ਦੀ ਰੇਂਜ ਅਤੇ 165 ਮਿਲੀਮੀਟਰ ਦੀ ਗਰਾਊਂਡ ਕਲੀਅਰੈਂਸ ਦੇਣ ਦੇ ਸਮਰੱਥ ਹੈ। ਸਕੂਟਰ ਨੂੰ ਪੂਰੀ ਤਰ੍ਹਾਂ ਚਾਰਜ ਹੋਣ ‘ਚ 3 ਘੰਟੇ ਤਕ ਦਾ ਸਮਾਂ ਲੱਗਦਾ ਹੈ।

ਸੇਫਟੀ ਫੀਚਰਜ਼

ਤਿੰਨੋਂ ਇਲੈਕਟ੍ਰਿਕ ਸਕੂਟਰ ਐਡਵਾਂਸ ਸੁਰੱਖਿਆ ਫੀਚਰਜ਼ ਨਾਲ ਲੈਸ ਹਨ ਜਿਸ ਵਿੱਚ ਬੈਟਰੀ ਸੁਰੱਖਿਆ ਅਲਾਰਮ, ਡਰਾਈਵ ਮੋਡ ਲਾਕ, ਰਿਵਰਸ ਰੋਲ ਪ੍ਰੋਟੈਕਸ਼ਨ, ਸਾਈਡ ਸਟੈਂਡ ਸੈਂਸਰ ਸ਼ਾਮਲ ਹਨ।

ਕਲਰ ਆਪਸ਼ਨ

ਕਲਰ ਆਪਸਨ ਦੀ ਗੱਲ ਕਰੀਏ ਤਾਂ Optima CX5.0 ਡਾਰਕ ਮੈਟ ਬਲੂ ਅਤੇ ਮੈਟ ਮਾਰੂਨ ‘ਚ ਉਪਲਬਧ ਹੈ ਅਤੇ Optima CX2.0 ਡਾਰਕ ਮੈਟ ਬਲੂ ਅਤੇ ਚਾਰਕੋਲ ਬਲੈਕ ਵਿੱਚ ਉਪਲਬਧ ਹੈ ਜਦੋਂਕਿ NYX CX5.0 ਚਾਰਕੋਲ ਬਲੈਕ ਅਤੇ ਪਰਲ ਵ੍ਹਾਈਟ ਕਲਰ ਸਕੀਮਾਂ ਵਿੱਚ ਉਪਲਬਧ ਹੈ।