ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਸਵੇਰੇ ਅਚਨਚੇਤ ਹੀ ਰਾਜਪੁਰਾ ਵਿਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਟਰੱਕਾਂ ਦੀ ਚੈਕਿੰਗ ਕੀਤੀ। ਉਹਨਾਂ ਜੀ ਐਸ ਟੀ ਦੀ ਚੋਰੀ ਦੀ ਚੈਕਿੰਗ ਕੀਤੀ। ਕਈ ਟਰੱਕ ਅਜਿਹੇ ਪਾਏ ਗਏ। ਜਿਹਨਾਂ ਕੋਲ ਸਮਾਨ ਦਾ ਕੋਈ ਬਿੱਲ ਨਹੀਂ ਸੀ ਤੇ ਕਈਆਂ ਦੇ ਹੋਰ ਦਸਤਾਵੇਜ਼ ਪੂਰੇ ਨਹੀਂ ਸਨ। ਜਾਣਕਾਰੀ ਅਨੁਸਾਰ ਬਗੈਰ ਬਿੱਲਾਂ ਦੇ 15 ਤੋਂ 16 ਟਰੱਕ ਫੜੇ ਗਏ ਹਨ। ਅਜਿਹੇ ਟਰੱਕਾਂ ਵਾਲਿਆਂ ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

Author