ਡ੍ਰਾਈ ਫਰੂਟਸ ਬਦਾਮ, ਅਖਰੋਟ, ਕਾਜੂ, ਪਿਸਤਾ, ਕਿਸ਼ਮਿਸ਼ ਵਰਗੀਆਂ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ‘ਚੋਂ ਸੌਗੀ ਖਾਣ ‘ਚ ਵੀ ਬਹੁਤ ਸੁਆਦੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਮਿੱਠੇ ਪਕਵਾਨਾਂ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ। ਇਸ ‘ਚ ਪ੍ਰੋਟੀਨ, ਆਇਰਨ, ਵਿਟਾਮਿਨ, ਫਾਈਬਰ, ਬੀ6, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਕਿਸ਼ਮਿਸ਼ ਨੂੰ ਸ਼ਹਿਦ ਦੇ ਨਾਲ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਦੁੱਗਣਾ ਫਾਇਦਾ ਹੁੰਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ਼ਮਿਸ਼ ਅਤੇ ਸ਼ਹਿਦ ਨੂੰ ਇਕੱਠੇ ਖਾਣ ਦੇ ਕੀ ਫਾਇਦੇ ਹਨ…

ਸਰੀਰ ‘ਚ ਪੂਰੀ ਹੋਵੇਗੀ ਖੂਨ ਦੀ ਕਮੀ: ਸਰੀਰ ‘ਚੋਂ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਕਿਸ਼ਮਿਸ਼ ਅਤੇ ਸ਼ਹਿਦ ਲੈ ਸਕਦੇ ਹੋ। ਕਿਸ਼ਮਿਸ਼ ਅਤੇ ਸ਼ਹਿਦ ਇਕੱਠੇ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਲੈਵਲ ਵਧਦਾ ਹੈ ਅਤੇ ਸੈੱਲਾਂ ਦੇ ਨਿਰਮਾਣ ‘ਚ ਵੀ ਮਦਦ ਮਿਲਦੀ ਹੈ। ਖਾਸ ਤੌਰ ‘ਤੇ ਅਨੀਮੀਆ ਦੇ ਮਰੀਜ਼ ਸ਼ਹਿਦ ਅਤੇ ਕਿਸ਼ਮਿਸ਼ ਦਾ ਇਕੱਠੇ ਸੇਵਨ ਕਰ ਸਕਦੇ ਹਨ।

ਇਹ ਵੀ ਪੜ੍ਹੋ: 1 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ

ਗੈਸ, ਕਬਜ਼, ਬਦਹਜ਼ਮੀ ਹੋਵੇਗੀ ਦੂਰ: ਜੇਕਰ ਤੁਹਾਨੂੰ ਗੈਸ, ਕਬਜ਼, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਡਾਇਟ ‘ਚ ਸੌਗੀ ਅਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਹ ਮਿਸ਼ਰਣ ਤੁਹਾਡੇ ਮੈਟਾਬੌਲਿਕ ਲੈਵਲ ਨੂੰ ਕੰਟਰੋਲ ‘ਚ ਰੱਖਣ ‘ਚ ਵੀ ਮਦਦ ਕਰਦਾ ਹੈ ਜਿਸ ਨਾਲ ਤੁਹਾਨੂੰ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਦਿਲ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ: ਖਾਲੀ ਪੇਟ ਸ਼ਹਿਦ ਅਤੇ ਕਿਸ਼ਮਿਸ਼ ਖਾਣ ਨਾਲ ਕੋਲੈਸਟ੍ਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੁੰਦਾ ਹੈ।

ਦੰਦ ਮਜ਼ਬੂਤ: ਸ਼ਹਿਦ ਅਤੇ ਕਿਸ਼ਮਿਸ਼ ਦਾ ਸੇਵਨ ਦੰਦਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਡੀ ਓਰਲ ਹੈਲਥ ਠੀਕ ਰਹਿੰਦੀ ਹੈ। ਇਹ ਮਿਸ਼ਰਣ ਤੁਹਾਡੇ ਹਾਨੀਕਾਰਕ ਬੈਕਟੀਰੀਆ ਨੂੰ ਸਾਫ਼ ਕਰਕੇ ਅਤੇ ਤੁਹਾਡੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ।