ਜਦੋਂ ਤੋਂ ਗਲੋਬਲ ਆਈਕਾਨ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਿਚ ਕਦਮ ਰੱਖਿਆ ਹੈ ਉਦੋਂ ਤੋਂ ਐਕਟ੍ਰੈਸ ਨੇ ਭਾਰਤੀਆਂ ਤੇ ਭਾਰਤ ਦਾ ਮਾਣ ਵਧਾਇਆ ਹੈ। ਅੱਜ ਉਹ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪ੍ਰਿਯੰਕਾ ਭਾਰਤੀ ਸਿਨੇਮਾ ਵਿਚ ਇਕੋ ਇਕ ਅਭਿਨੇਤਰੀ ਹੈ ਜੋ 40 ਤੋਂ ਵੱਧ ਕੌਮਾਂਤਰੀ ਮੈਗਜ਼ੀਨਾਂ ਦੇ ਕਵਰ ਪੇਜ ‘ਤੇ ਨਜ਼ਰ ਆਈ ਹੈ ਤੇ ਇਸ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦਾ ਨਵਾਂ ਐਡੀਸ਼ਨ ਬ੍ਰਿਟਿਸ਼ ਵੋਗ ਕਵਰ ਹੈ। ਉਹ ਬਹੁਤ ਹੀ ਖੂਬਸੂਰਤ ਦਿਖ ਰਹੀ ਹੈ।

ਬਾਲੀਵੁੱਡ ਕਵੀਨ ਨੇ ਲਾਸ ਏਂਜਲਸ ਵਿਚ ਆਪਣੇ ਸਾਥੀ ਅਕਾਦਮੀ ਮੈਂਬਰਾਂ ਲਈ ਆਸਕਰ ਉਮੀਦਵਾਰ ਐੱਸਐੱਸ ਰਾਜਾਮੌਲੀ ਦੀ ‘ਆਰਆਰਆਰ’ ਦੀ ਇਕ ਵਿਸ਼ੇਸ਼ ਸਕ੍ਰੀਨਿੰਗ ਦੇ ਮੇਜ਼ਬਾਨ ਵਜੋਂ ਸੁਰਖੀਆਂ ਬਟੋਰੀਆਂ, ਫਿਲਮ ਨੇ ਬੈਸਟ ਓਰੀਜਨਲ ਸਾਂਗ ਦਾ ਇਨਾਮ ਵੀ ਜਿੱਤਿਆ ਤੇ ਸਾਡੀ ਦੇਸੀ ਗਰਲ ਨੇ ਮਾਣ-ਸਨਮਾਨ ਤੇ ਵੱਡੀ ਮੁਸਕਾਨ ਨਾਲ ਇਸ ਨੂੰ ਆਪਣੇ ਗਲੋਬਲ ਦਰਸ਼ਕਾਂ ਨਾਲ ਸਾਂਝਾ ਕੀਤਾ।

ਪ੍ਰਿਯੰਕਾ ਨੇ ਬ੍ਰਿਟਿਸ਼ ਵੋਗ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਜਨਮ ਕਾਫੀ ਜਲਦ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਆਪ੍ਰੇਸ਼ਨ ਰੂਮ ਵਿਚ ਸੀ। ਉਹ ਮੇਰੇ ਹੱਥ ਤੋਂ ਵੀ ਛੋਟੀ ਸੀ। ਮੈਂ ਦੇਖਿਆ ਕਿ ਇੰਸੈਂਟਿਵ ਕੇਅਰ ਵਿਚ ਨਰਸਾਂ ਕਿਵੇਂ ਬੱਚੇ ਦੀ ਦੇਖਭਾਲ ਕਰਦੀਆਂ ਹਨ। ਉਹ ਭਗਵਾਨ ਦਾ ਕੰਮ ਕਰਦੇ ਹਨ। ਉਹ ਜਦੋਂ ਧੀ ਨੂੰ ਇਨਕੂਬੇਟ ਕਰ ਰਹੇ ਸਨ ਉਦੋਂ ਨਿਕ ਤੇ ਮੈਂ ਉਥੇ ਹੀ ਖੜ੍ਹੇ ਸੀ।