ਲਖਨਊ-ਸੁਲਤਾਨਪੁਰ ਹਾਈਵੇਅ `ਤੇ ਵਾਪਰੇ ਸੜਕ ਹਾਦਸੇ ਵਿਚ ਦੋ ਦੀ ਮੌਤ

0
39
Accident

ਬਾਰਾਬੰਕੀ, 9 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਲਖਨਊ-ਸੁਲਤਾਨਪੁਰ ਹਾਈਵੇਅ `ਤੇ ਬੀਤੀ ਦੇਰ ਰਾਤ ਸੜਕ ਹਾਦਸੇ (Road accidents) ਵਿਚ ਦੋ ਦੀ ਮੌਤ ਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਟਰੱਕ ਨੇ ਮਾਰ ਦਿੱਤੀ ਸੀ ਟ੍ਰੇਲਰ ਨੂੰ ਪਿੱਛੋਂ ਟੱਕਰ

ਮਿਲੀ ਜਾਣਕਾਰੀ ਅਨੁਸਾਰ ਲਖਨਊ-ਸੁਲਤਾਨਪੁਰ ਹਾਈਵੇਅ (Lucknow-Sultanpur Highway) ‘ਤੇ ਚੌਬੀਸੀ ਦੇ ਨੇੜੇ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਜੋ ਦੋ ਲੋਕਾਂ ਦੀ ਜਿ਼ੰਦਾ ਸੜ ਜਾਣ ਕਾਰਨ ਮੌਤ (Death) ਹੋ ਗਈ ਤੇ ਦੋ ਹੋਰ ਦੇ ਗੰਭੀਰ ਰੂਪ ਵਿੱਚ ਝੁਲਸ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਮੁੱਖ ਕਾਰਨ ਪੁਲਸ ਅਨੁਸਾਰ ਕੁੱਕੜਾਂ ਦੀ ਖ਼ੁਰਾਕ (ਮੁਰਗੀ ਦਾਣਾ) ਲੱਦ ਕੇ ਜਾ ਰਹੇ ਇੱਕ ਟਰੱਕ ਵਿੱਚ ਪਿੱਛੋਂ ਆ ਰਹੇ ਇੱਕ ਟ੍ਰੇਲਰ ਨੇ ਟੱਕਰ ਮਾਰ ਦੇਣਾ ਹੈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਟ੍ਰੇਲਰ ਵਿੱਚ ਚਾਲਕ ਸਮੇਤ ਚਾਰ ਲੋਕ ਸਵਾਰ ਸਨ । ਅੱਗ ਦੀ ਲਪੇਟ ਵਿੱਚ ਆਉਣ ਕਾਰਨ ਖ਼ਾਲੀ ਟ੍ਰੇਲਰ ਦੇ ਡਰਾਈਵਰ ਅਤੇ ਉਸ ਵਿੱਚ ਸਵਾਰ ਇੱਕ ਹੋਰ ਵਿਅਕਤੀ ਦੀ ਜਿ਼ੰਦਾ ਸੜ ਕੇ ਮੌਤ ਹੋ ਗਈ ।

ਮੁਰਗੀ ਦਾਣੇ ਹੇਠ ਦੱਬੀ ਲਾਸ਼ ਛੇ ਘੰਟਿਆਂ ਬਾਅਦ ਸਵੇਰੇ ਮਿਲੀ

ਪੁਲਸ ਅਤੇ ਫਾਇਰ ਬ੍ਰਿਗੇਡ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ । ਨਿਗੋਹਾ ਥਾਣਾ ਖੇਤਰ ਦੇ ਨਯਾਖੇੜਾ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ (40) ਨੂੰ ਗੰਭੀਰ ਹਾਲਤ ਵਿੱਚ ਬਾਹਰ ਕੱਢ ਕੇ ਸੀ. ਐਚ. ਸੀ. ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਲਖਨਊ ਰੈਫ਼ਰ ਕਰ ਦਿੱਤਾ ਗਿਆ ।

ਦੋਵਾਂ ਮ੍ਰਿਤਕਾਂ ਦੀ ਨਹੀਂ ਹੋ ਸਕੀ ਪਛਾਣ

ਪੁਲਸ ਥਾਣਾ ਦੇ ਐਸ. ਐਚ. ਓ.) ਹੈਦਰਗੜ੍ਹ ਅਨਿਲ ਕੁਮਾਰ ਪਾਂਡੇ ਨੇ ਦੱਸਿਆ ਕਿ ਅੱਗ ਵਿੱਚ ਝੁਲਸ ਕੇ ਮਾਰੇ ਗਏ ਦੋਵਾਂ ਵਿਅਕਤੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ । ਉਨ੍ਹਾਂ ਦੀਆਂ ਲਾਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ । ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here