ਖੰਨਾ ਦੇ ਮਿਲਟਰੀ ਗਰਾਊਂਡ ਤੋਂ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲਟਰੀ ਗਰਾਊਂਡ ਤੋਂ ਬੰਬ ਵਰਗੀ ਵਸਤੂ ਮਿਲੀ ਹੈ।  ਇਹ ਵੀ ਖਬਰ ਹੈ ਕਿ ਇਥੋਂ ਮਿਜ਼ਾਈਲ ਵਰਗੀ ਧਮਾਕੇਦਾਰ ਸਮਗਰੀ ਵੀ ਬਰਾਮਦ ਕੀਤੀ ਗਈ ਹੈ। ਬੰਬ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਜਿਸ ਥਾਂ ਤੋਂ ਬੰਬ ਮਿਲਿਆ ਹੈ ਉਸ ਦੇ ਨਾਲ ਹੀ ਸਬਜ਼ੀ ਮੰਡੀ ਤੇ ਰਿਹਾਇਸ਼ੀ ਇਲਾਕਾ ਹੈ। ਘਟਨਾ ਦੇ ਬਾਅਦ ਲੋਕਾਂ ਵਿਚ ਸਹਿਮ ਹੈ ਤੇ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।