ਚੰਡੀਗੜ੍ਹ ਕੋਰਟ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੀ ਅਦਾਲਤ ‘ਚ ਬੰਬ ਹੋਣ ਦੀ ਖਬਰ ਨੇ ਦਹਿਸ਼ਤ ਫੈਲਾ ਦਿੱਤੀ। ਜਾਣਕਾਰੀ ਅਨੁਸਾਰ ਸੈਕਟਰ-43 ਦੀ ਅਦਾਲਤ ‘ਚ ਬੰਬ ਹੋਣ ਦੀ ਸੂਚਨਾ ਹੈ।  ਚੰਡੀਗੜ੍ਹ ਪੁਲਿਸ ਨੇ ਅਦਾਲਤ ਖਾਲੀ ਕਰਵਾ ਦਿੱਤੀ। ਵਕੀਲਾਂ ਦੇ ਚੈਂਬਰ ਵੀ ਖਾਲੀ ਕਰਵਾਏ ਗਏ।

ਇਸ ਮਗਰੋਂ ਅਦਾਲਤ ਦੇ ਅਹਾਤੇ ਵਿੱਚ ਤਲਾਸ਼ੀ ਸ਼ੁਰੂ ਕੀਤੀ ਗਈ। ਫਿਲਹਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਤੈਨਾਤ ਕੀਤੀਆਂ ਗਈਆਂ ਹਨ।   ਪੁਲਿਸ ਤੇ ਰੈਸਕਿਊ ਟੀਮ ਮੌਕੇ ‘ਤੇ ਮੌਜੂਦ ਹੈ। ਪੁਲਿਸ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ। ਇਸਦੇ ਨਾਲ ਹੀ ਕੋਰਟ ਨੂੰ ਖਾਲੀ ਕਰ ਦਿੱਤਾ ਗਿਆ ਹੈ। ਸਾਰੇ ਲੋਕਾਂ ਨੂੰ ਕੋਰਟ ‘ਤੋਂ ਬਾਹਰ ਕਰ ਦਿੱਤਾ ਗਿਆ ਹੈ।